ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ ਤੋਂ...
Thursday, Jun 04, 2026 - 01:16 PM (IST)
ਨੈਸ਼ਨਲ ਡੈਸਕ : ਉਤਰਾਖੰਡ ਦੇ ਟ੍ਰੈਕਿੰਗ ਰੂਟ ਦਾਯਰਾ ਬੁਗਿਆਲ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇਂ ਨੈਨੀਤਾਲ ਦੀ 24 ਸਾਲਾ ਵਿਦਿਆਰਥਣ ਬਬੀਤਾ ਪਾਂਡੇ ਅਚਾਨਕ ਗਾਇਬ ਹੋ ਗਈ। ਹੁਣ ਉਸ ਨੂੰ ਲਾਪਤਾ ਹੋਈ ਨੂੰ ਛੇ ਦਿਨ ਹੋ ਗਏ ਹਨ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਬਬੀਤਾ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਉਸ ਦੇ ਨਾਲ ਆਏ ਦੋ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਕੌਂਸਲਰ ਦੇ ਦਿਓਰ 'ਤੇ ਅੰਨ੍ਹੇਵਾਹ ਫਾਇਰਿੰਗ! ਹਰਿਆਣਾ ਪੁਲਸ ਨੇ 2 ਘੰਟਿਆਂ 'ਚ ਮੁਲਜ਼ਮ ਦਾ ਕਰ 'ਤਾ ਐਨਕਾਊਂਟਰ
ਉੱਤਰਕਾਸ਼ੀ ਦੇ ਪੁਲਸ ਸੁਪਰਡੈਂਟ (ਐਸਪੀ) ਕਮਲੇਸ਼ ਉਪਾਧਿਆਏ ਨੇ ਕਿਹਾ ਕਿ ਬਬੀਤਾ ਪਾਂਡੇ ਦੋ ਦੋਸਤਾਂ - ਹਰਮਨਪਾਲ ਸਿੰਘ (ਊਧਮ ਸਿੰਘ ਨਗਰ, ਉਤਰਾਖੰਡ) ਅਤੇ ਹਰਮਨਪ੍ਰੀਤ ਸਿੰਘ (ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼) ਨਾਲ ਬਾਹਰ ਘੁੰਮਣ ਲਈ ਗਈ ਸੀ। ਤਿੰਨੋਂ 25 ਮਈ ਨੂੰ ਦੇਹਰਾਦੂਨ ਪਹੁੰਚੇ, ਜਿਸ ਤੋਂ ਬਾਅਦ ਉਨ੍ਹਾਂ ਨੇ ਹਰਸਿਲ ਅਤੇ ਗੰਗੋਤਰੀ ਵਰਗੀਆਂ ਥਾਵਾਂ ਦੀ ਸੈਰ ਕੀਤੀ। 28 ਮਈ ਨੂੰ ਉਹ ਰਾਏਥਲ ਪਿੰਡ ਪਹੁੰਚੇ ਅਤੇ ਉੱਥੇ ਹੀ ਠਹਿਰੇ। ਇਹ ਤਿੰਨੋਂ ਆਖਰੀ ਵਾਰ ਰਾਏਥਲ ਪਿੰਡ ਦੇ ਸੀਸੀਟੀਵੀ ਕੈਮਰਿਆਂ ਵਿੱਚ ਇਕੱਠੇ ਦੇਖੇ ਗਏ ਸਨ। ਸੀਸੀਟੀਵੀ ਫੁਟੇਜ ਵਿਚ ਦਿਖਾਈ ਦੇਣ ਦੇ ਅਗਲੇ ਦਿਨ ਯਾਨੀ 29 ਮਈ ਨੂੰ ਤਿੰਨਾਂ ਨੇ ਰਾਇਥਲ ਤੋਂ ਦਯਾਰਾ ਬੁਗਿਆਲ ਤੱਕ ਟ੍ਰੈਕਿੰਗ ਕਰਨੀ ਸ਼ੁਰੂ ਕੀਤੀ।
ਪੜ੍ਹੋ ਇਹ ਵੀ - ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ, ਐਕਸ਼ਨ 'ਚ ਸ਼ਿਮਲਾ ਪ੍ਰਸ਼ਾਸਨ
ਉਨ੍ਹਾਂ ਨੇ ਰਾਤ ਰੁੱਕਣ ਲਈ ਗੋਈ ਬੇਸ ਕੈਂਪ ਵਿੱਚ ਇੱਕ ਤੰਬੂ ਲਗਾਇਆ। ਪੁਲਸ ਦੇ ਅਨੁਸਾਰ, ਬਬੀਤਾ 29-30 ਮਈ ਦੀ ਵਿਚਕਾਰਲੀ ਰਾਤ ਨੂੰ ਅਚਾਨਕ ਕੈਂਪ ਤੋਂ ਗਾਇਬ ਹੋ ਗਈ, ਜਿਸ ਤੋਂ ਬਾਅਦ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਬਬੀਤਾ ਨੂੰ ਲੱਭਣ ਲਈ ਇਸ ਸਮੇਂ ਪਹਾੜਾਂ ਵਿੱਚ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਬਚਾਅ ਟੀਮ ਵਿੱਚ ਫੌਜ, ਆਈਟੀਬੀਪੀ, ਐਸਡੀਆਰਐਫ, ਐਨਡੀਆਰਐਫ, ਪੁਲਿਸ ਅਤੇ ਜੰਗਲਾਤ ਵਿਭਾਗ ਦੇ ਲਗਭਗ 150 ਕਰਮਚਾਰੀ ਸ਼ਾਮਲ ਹਨ। ਸੰਘਣੇ ਜੰਗਲਾਂ, ਗੁਫਾਵਾਂ ਅਤੇ ਪਗਡੰਡੀਆਂ ਦੀ ਨਿਗਰਾਨੀ ਲਈ ਡਰੋਨ ਕੈਮਰੇ ਅਤੇ ਸਨਿਫਰ ਕੁੱਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੋਈ ਕੈਂਪ ਨੇੜੇ ਇੱਕ ਝੀਲ ਵਿੱਚ ਬਬੀਤਾ ਦੀ ਭਾਲ ਲਈ 6 ਗੋਤਾਖੋਰਾਂ ਦੀ ਇੱਕ ਟੀਮ ਵੀ ਤਾਇਨਾਤ ਕੀਤੀ ਗਈ ਹੈ।
ਪੜ੍ਹੋ ਇਹ ਵੀ - 4 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਦਾ ਹੋਵੇਗਾ ਮੁਫ਼ਤ ਇਲਾਜ, CM ਸਮਰਾਟ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
