ਪ੍ਰਧਾਨ ਮੰਤਰੀ ਮੋਦੀ ਖਿਲਾਫ ਟਿੱਪਣੀਆਂ ਦੇ ਦੋਸ਼ ''ਚ ''ਟਰਾਂਸਜੈਂਡਰ ਇਨਫਲੂਐਂਸਰ'' ਜਾਨਮੋਨੀ ਦਾਸ ਗ੍ਰਿਫਤਾਰ

Thursday, Aug 20, 2026 - 05:38 PM (IST)

ਪ੍ਰਧਾਨ ਮੰਤਰੀ ਮੋਦੀ ਖਿਲਾਫ ਟਿੱਪਣੀਆਂ ਦੇ ਦੋਸ਼ ''ਚ ''ਟਰਾਂਸਜੈਂਡਰ ਇਨਫਲੂਐਂਸਰ'' ਜਾਨਮੋਨੀ ਦਾਸ ਗ੍ਰਿਫਤਾਰ

ਕੋਝੀਕੋਡ (ਏਜੰਸੀ)- ਟਰਾਂਸਜੈਂਡਰ ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਜਾਨਮੋਨੀ ਦਾਸ ਨੂੰ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਅਨੁਸਾਰ, ਕੋਝੀਕੋਡ ਸਾਈਬਰ ਪੁਲਸ ਨੇ ਦਾਸ ਅਤੇ ਸੋਸ਼ਲ ਮੀਡੀਆ 'ਤੇ ਉਕਤ ਕਥਿਤ ਵੀਡੀਓ ਸਾਂਝੀ ਕਰਨ ਵਾਲੇ 2 ਹੋਰਾਂ ਨੂੰ ਤਲਬ ਕੀਤਾ ਅਤੇ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਥਾਣੇ ਵਿੱਚ ਇਸ ਮਾਮਲੇ ਵਿੱਚ ਸਬੂਤ ਇਕੱਠੇ ਕਰਨ ਅਤੇ ਪੁੱਛਗਿੱਛ ਸਮੇਤ ਹੋਰ ਪ੍ਰਕਿਰਿਆਵਾਂ ਜਾਰੀ ਹਨ। ਇਹ ਮਾਮਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਨਵਿਆ ਹਰੀਦਾਸ ਦੁਆਰਾ 27 ਜੁਲਾਈ ਨੂੰ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ।

ਪੁਲਸ ਦੇ ਅਨੁਸਾਰ, ਦਾਸ ਨੇ ਕਥਿਤ ਤੌਰ 'ਤੇ NEET ਪੇਪਰ ਲੀਕ ਵਿਰੁੱਧ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਹ ਟਿੱਪਣੀਆਂ ਕੀਤੀਆਂ ਸਨ। ਇਨ੍ਹਾਂ ਟਿੱਪਣੀਆਂ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਹੋਇਆ ਸੀ। ਟਿੱਪਣੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਣ ਮਗਰੋਂ ਦਾਸ ਨੇ ਇਕ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਸੀ। ਉਸਨੇ ਕਿਹਾ ਕਿ ਉਸਨੇ ਇਹ ਟਿੱਪਣੀਆਂ ਭਾਸ਼ਾ ਦੇ ਗਿਆਨ ਦੀ ਘਾਟ ਕਾਰਨ ਕੀਤੀਆਂ ਸਨ। ਪੁਲਸ ਦੇ ਅਨੁਸਾਰ, ਇਸ ਸਬੰਧ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 192 (ਦੰਗਾ ਭੜਕਾਉਣਾ) ਅਤੇ 356(2) (ਅਪਰਾਧਿਕ ਮਾਣਹਾਨੀ) ਅਤੇ ਕੇਰਲ ਪੁਲਸ ਐਕਟ ਦੀ ਧਾਰਾ 120(O) (ਦੰਗਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਲਗਾਏ ਗਏ ਦੋਸ਼ ਜ਼ਮਾਨਤਯੋਗ ਹਨ। ਦਾਸ ਕੁਝ ਸਾਲ ਪਹਿਲਾਂ ਇੱਕ ਪ੍ਰਸਿੱਧ ਮਲਿਆਲਮ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਸੁਰਖੀਆਂ ਵਿੱਚ ਆਈ ਸੀ।


author

cherry

Content Editor

Related News