ਟ੍ਰੇਨ ਦੀ ਵਿੰਡਸ਼ੀਲਡ ਨਾਲ ਟਕਰਾਇਆ ਬਾਜ਼ ਕੈਬਿਨ ''ਚ ਡਿੱਗਾ, ਡਰਾਈਵਰ ਜ਼ਖਮੀ

Saturday, Nov 08, 2025 - 01:50 PM (IST)

ਟ੍ਰੇਨ ਦੀ ਵਿੰਡਸ਼ੀਲਡ ਨਾਲ ਟਕਰਾਇਆ ਬਾਜ਼ ਕੈਬਿਨ ''ਚ ਡਿੱਗਾ, ਡਰਾਈਵਰ ਜ਼ਖਮੀ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਇੱਕ ਬਾਜ਼ ਰੇਲਗੱਡੀ ਦੇ ਅਗਲੇ ਵਿੰਡਸ਼ੀਲਡ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਉਹ ਟਰੇਨ ਡਰਾਈਵਰ ਦੇ ਕੈਬਿਨ ਵਿੱਚ ਜਾ ਡਿੱਗਿਆ। ਇਸ ਘਟਨਾ ਦੌਰਾਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। 

ਪੜ੍ਹੋ ਇਹ ਵੀ : ਕੀ ਸਰਦੀਆਂ 'ਚ ਸ਼ਰਾਬ ਪੀਣ ਨਾਲ ਠੰਡ ਨਹੀਂ ਲੱਗਦੀ? ਮਾਹਿਰਾਂ ਨੇ ਦੱਸਿਆ ਹੈਰਾਨ ਕਰਦਾ ਸੱਚ

ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬਿਜਬੇਹਾੜਾ ਅਤੇ ਅਨੰਤਨਾਗ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਬਾਰਾਮੂਲਾ-ਬਨਿਹਾਲ ਰੇਲਗੱਡੀ ਵਿਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਟ੍ਰੇਨ ਦੇ ਇੰਜਣ ਦੀ ਅਗਲੀ ਵਿੰਡਸ਼ੀਲਡ ਟੁੱਟਣ ਕਾਰਨ ਡਰਾਈਵਰ ਦੇ ਚਿਹਰੇ 'ਤੇ ਮਾਮੂਲੀ ਸੱਟਾਂ ਲੱਗੀਆਂ ਹਨ। ਹਾਲਾਂਕਿ, ਟੱਕਰ ਤੋਂ ਬਾਅਦ ਪੰਛੀ ਡਰਾਈਵਰ ਦੇ ਕੈਬਿਨ ਵਿੱਚ ਸੁਰੱਖਿਅਤ ਉਤਰ ਗਿਆ।

ਪੜ੍ਹੋ ਇਹ ਵੀ : ਛੁੱਟੀਆਂ ਦੀ ਬਰਸਾਤ : ਸਾਲ 2026 'ਚ 107 ਦਿਨਾਂ ਦੀਆਂ ਹੋਣਗੀਆਂ ਛੁੱਟੀਆਂ


author

rajwinder kaur

Content Editor

Related News