ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਸਾਵਧਾਨ ! ਜੇ ਕੀਤਾ ਇਹ ਕੰਮ ਤਾਂ...
Monday, May 26, 2025 - 01:24 PM (IST)

ਨੈਸ਼ਨਲ ਡੈਸਕ: ਕਸ਼ਮੀਰ ਵਾਦੀ 'ਚ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਲੋਕਾਂ ਨੂੰ ਬਿਨਾਂ ਟਿਕਟ ਯਾਤਰਾ ਕਰਨ ਤੋਂ ਰੋਕਣ ਅਤੇ ਰੇਲਵੇ ਦੇ ਮਾਲੀਏ ਨੂੰ ਵਧਾਉਣ ਲਈ, ਜੰਮੂ ਡਿਵੀਜ਼ਨ ਦੇ ਉੱਤਰੀ ਰੇਲਵੇ ਨੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਕਾਰਨ ਬਾਰਾਮੂਲਾ ਤੋਂ ਸੰਗਲਦਾਨ ਰੇਲਵੇ ਸਟੇਸ਼ਨ ਤੱਕ ਸਰਪ੍ਰਾਈਜ਼ ਟਿਕਟਾਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ...ਪਤਨੀਆਂ ਨੂੰ ਵਸ਼ 'ਚ ਕਰਨ ਦੇ ਚੱਕਰ 'ਚ ਕਰ 'ਤਾ ਕਾਂਡ, ਤਾਂਤਰਿਕ ਪਿੱਛੇ ਲੱਗ ਜੰਗਲਾਂ 'ਚੋਂ ਲੈ ਆਏ ਬਾਘਣੀ ਦੇ ਪੰਜੇ
ਜੰਮੂ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਕਿਹਾ ਕਿ ਸ਼੍ਰੀਨਗਰ ਦੇ ਮੁੱਖ ਖੇਤਰ ਪ੍ਰਬੰਧਕ ਆਦਿਲ ਹੁਸੈਨ ਤੇ ਉਨ੍ਹਾਂ ਦੀ ਟੀਮ ਨੇ ਜਾਂਚ ਦੀ ਅਗਵਾਈ ਕੀਤੀ। ਇਸ ਟੀਮ 'ਚ ਤਾਰਿਕ ਅਹਿਮਦ, ਫਿਰੋਜ਼ ਅਹਿਮਦ ਖਾਨ ਅਤੇ ਨੁਸਰਤ ਕਯੂਮ ਵੀ ਸ਼ਾਮਲ ਸਨ।
ਇਸ ਮੁਹਿੰਮ ਦੌਰਾਨ 64652 (ਬਾਰਾਮੂਲਾ-ਸੰਗਲਦਾਨ ਮੇਮੂ) ਟ੍ਰੇਨ 'ਚ ਟਿਕਟਾਂ ਦੀ ਜਾਂਚ ਕੀਤੀ ਗਈ। । ਜਾਂਚ ਦੌਰਾਨ ਬਿਨਾਂ ਟਿਕਟ ਯਾਤਰਾ ਕਰਨ ਵਾਲੇ 23 ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਤੇ ਉਨ੍ਹਾਂ ਤੋਂ ਕੁੱਲ 6,520 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਉਚਿਤ ਸਿੰਘਲ ਨੇ ਟੀਮ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਮੁਹਿੰਮ ਬਿਨਾਂ ਟਿਕਟ ਯਾਤਰਾ ਨੂੰ ਰੋਕਣ ਲਈ ਪੂਰੇ ਖੇਤਰ 'ਚ ਚਲਾਈਆਂ ਜਾ ਰਹੀਆਂ ਕਈ ਮੁਹਿੰਮਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਬਿਨਾਂ ਟਿਕਟ ਯਾਤਰਾ ਕਰਨਾ ਨਾ ਸਿਰਫ਼ ਆਰਥਿਕ ਅਪਰਾਧ ਹੈ, ਸਗੋਂ ਇਹ ਦੇਸ਼ ਦੀ ਸੁਰੱਖਿਆ ਅਤੇ ਰੇਲਵੇ ਯਾਤਰੀਆਂ ਦੀ ਸੁਰੱਖਿਆ ਲਈ ਵੀ ਖ਼ਤਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8