ਹਾਥੀਆਂ ਦੇ ਝੁੰਡ ਨਾਲ ਟਕਰਾਈ ਰਾਜਧਾਨੀ ਐਕਸਪ੍ਰੈਸ, 8 ਦੀ ਮੌਤ, ਪਟੜੀ ਤੋਂ ਉਤਰੇ ਇੰਜਣ ਸਣੇ ਪੰਜ ਡੱਬੇ

Saturday, Dec 20, 2025 - 08:59 AM (IST)

ਹਾਥੀਆਂ ਦੇ ਝੁੰਡ ਨਾਲ ਟਕਰਾਈ ਰਾਜਧਾਨੀ ਐਕਸਪ੍ਰੈਸ, 8 ਦੀ ਮੌਤ, ਪਟੜੀ ਤੋਂ ਉਤਰੇ ਇੰਜਣ ਸਣੇ ਪੰਜ ਡੱਬੇ

ਨਾਗਾਓਂ/ਗੁਹਾਟੀ : ਸ਼ਨੀਵਾਰ ਸਵੇਰੇ ਅਸਾਮ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ, ਜਿਸ ਨਾਲ ਉਕਤ ਇਲਾਕੇ ਵਿਚ ਹਫ਼ੜਾ-ਦਫ਼ੜੀ ਮਚ ਗਈ। ਅਸਾਮ ਦੇ ਹੋਜਈ ਜ਼ਿਲ੍ਹੇ ਵਿੱਚ ਟ੍ਰੇਨ ਨੰਬਰ 20507 ਡੀਐਨ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੀ ਇੱਕ ਹਾਥੀਆਂ ਦੇ ਝੁੰਡ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਰੇਲ ਗੱਡੀ ਦੇ ਇੰਜਣ ਸਣੇ ਪੰਜ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਅਤੇ ਅੱਠ ਹਾਥੀਆਂ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਇੱਕ ਹਾਥੀ ਜ਼ਖ਼ਮੀ ਵੀ ਹੋ ਗਿਆ। ਇਸ ਹਾਦਸੇ ਦੀ ਜਾਣਕਾਰੀ ਇੱਕ ਜੰਗਲਾਤ ਅਧਿਕਾਰੀ ਵਲੋਂ ਦਿੱਤੀ ਗਈ ਹੈ। 

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਜਾਣਕਾਰੀ ਮੁਤਾਬਕਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਲਵੇ ਟਰੈਕ ਨੂੰ ਭਾਰੀ ਨੁਕਸਾਨ ਹੋ ਗਿਆ। ਹਾਲਾਂਕਿ, ਇਸ ਦੌਰਾਨ ਰਾਹਤ ਦੀ ਇਹ ਖ਼ਬਰ ਮਿਲੀ ਕਿ ਹਾਦਸੇ ਵਿੱਚ ਰੇਲਗੱਡੀ ਦੇ ਕਿਸੇ ਵੀ ਯਾਤਰੀ ਨੂੰ ਸੱਟਾਂ ਨਹੀਂ ਲੱਗੀਆਂ। ਘਟਨਾ ਤੋਂ ਤੁਰੰਤ ਬਾਅਦ, ਰੇਲਵੇ ਪ੍ਰਸ਼ਾਸਨ ਅਤੇ ਸਥਾਨਕ ਏਜੰਸੀਆਂ ਹਰਕਤ ਵਿੱਚ ਆ ਗਈਆਂ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਕਰਨੇ ਸ਼ੁਰੂ ਕਰ ਦਿੱਤੇ।

ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ

ਇਸ ਘਟਨਾ ਦੀ ਜਾਣਕਾਰੀ ਦਿੰਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਨਵੀਂ ਦਿੱਲੀ ਜਾ ਰਹੀ ਟ੍ਰੇਨ ਨਾਲ ਸਵੇਰੇ ਲਗਭਗ 2.17 ਵਜੇ ਵਾਪਰਿਆ। ਨਾਗਾਓਂ ਡਿਵੀਜ਼ਨਲ ਫੋਰੈਸਟ ਅਫਸਰ ਸੁਹਾਸ ਕਦਮ ਨੇ ਦੱਸਿਆ ਕਿ ਇਹ ਘਟਨਾ ਹੋਜਈ ਜ਼ਿਲ੍ਹੇ ਦੇ ਚਾਂਗਜੁਰਾਈ ਇਲਾਕੇ ਵਿੱਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਕਾਰਨ ਪ੍ਰਭਾਵਿਤ ਹੋਈ ਜਮੁਨਾਮੁਖ-ਕਾਨਪੁਰ ਸੈਕਸ਼ਨ ਤੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਯੂਪੀ ਲਾਈਨ ਰਾਹੀਂ ਮੋੜ ਦਿੱਤਾ ਗਿਆ ਹੈ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸਾਈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਮਿਜ਼ੋਰਮ ਵਿੱਚ ਸਾਈਰੰਗ (ਆਈਜ਼ੌਲ ਦੇ ਨੇੜੇ) ਨੂੰ ਆਨੰਦ ਵਿਹਾਰ ਟਰਮੀਨਲ (ਦਿੱਲੀ) ਨਾਲ ਜੋੜਦੀ ਹੈ।

ਪੜ੍ਹੋ ਇਹ ਵੀ - ਗੱਡੀ 'ਚ ਆਂਡੇ ਖਾਂਦੇ ਸਮੇਂ ਸਰਕਾਰੀ ਅਧਿਆਪਕ ਨਾਲ ਵਾਪਰੀ ਅਜਿਹੀ ਘਟਨਾ, ਪੈ ਗਿਆ ਚੀਕ-ਚਿਹਾੜਾ


author

rajwinder kaur

Content Editor

Related News