ਯਾਤਰਾ ਹੋਈ ਮਹਿੰਗੀ, NHAI ਨੇ ਵਧਾਇਆ Toll Tax, ਜਾਣੋ ਕਿੰਨਾ ਵਧਿਆ ਰੇਟ
Tuesday, Apr 01, 2025 - 11:37 AM (IST)

ਨੈਸ਼ਨਲ ਡੈਸਕ- ਇਕ ਅਪ੍ਰੈਲ ਯਾਨੀ ਅੱਜ ਤੋਂ ਨੈਸ਼ਨਲ ਹਾਈਵੇਅ 'ਤੇ ਟੋਲ ਮਹਿੰਗਾ ਹੋ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਯਾਨੀ ਐੱਨ.ਐੱਚ.ਏ.ਆਈ. ਦੇ ਅਧੀਨ ਆਉਣ ਵਾਲੇ ਟੋਲ ਪਲਾਜ਼ਾ ਲਈ ਜਾਣ ਵਾਲੀ ਫੀਸ 'ਚ ਵਾਧਾ ਹੋਣ ਜਾ ਰਿਹਾ ਹੈ। ਹੁਣ ਟੋਲ ਪਲਾਜ਼ਾ 'ਤੇ ਤੁਹਾਨੂੰ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ। ਐੱਨ.ਐੱਚ.ਏ.ਆਈ. ਨੇ ਟੋਲ ਟੈਕਸ 'ਚ ਵਾਧੇ ਨੂੰ ਲੈ ਕੇ ਸਰਕੁਲਰ ਵੀ ਜਾਰੀ ਕਰ ਦਿੱਤਾ ਹੈ। ਨਵੀਆਂ ਦਰਾਂ ਅੱਜ ਯਾਨੀ ਮੰਗਲਵਾਰ ਤੋਂ ਲਾਗੂ ਹੋ ਗਈਆਂ ਹਨ। ਕਾਰਾਂ ਵਰਗੇ ਹਲਕੇ ਵਾਹਨਾਂ ਨੂੰ ਪ੍ਰਤੀ ਟਰਿੱਪ 5 ਤੋਂ 10 ਰੁਪਏ ਦੇ ਵਾਧੇ ਦਾ ਸਾਹਮਣਾ ਕਰਨਾ ਪਵੇਗਾ, ਜਦੋਂ ਕਿ ਭਾਰੀ ਵਾਹਨਾਂ ਨੂੰ 20 ਤੋਂ 25 ਰੁਪਏ ਦੇ ਵਾਧੇ ਦਾ ਸਾਹਮਣਾ ਕਰਨਾ ਪਵੇਗਾ।
ਸਰਾਏ ਕਲਾ ਖਾਂ ਤੋਂ ਮੇਰਠ ਤੱਕ ਕਾਰ ਤੇ ਜੀਪ ਦਾ ਟੋਲ 165 ਰੁਪਏ ਤੋਂ ਵਧਾ ਕੇ 170 ਰੁਪਏ ਕਰ ਦਿੱਤਾ ਗਿਆ ਹੈ। ਲਾਈਟ ਕਮਰਸ਼ੀਅਲ ਵ੍ਹੀਕਲ ਲਈ ਟੋਲ ਟੈਕਸ 275 ਰੁਪਏ ਹੈ। ਟਰੱਕਾਂ ਲਈ ਟੋਲ ਟੈਕਸ 580 ਰੁਪਏ ਕਰ ਦਿੱਤਾ ਗਿਆ ਹੈ। ਗਾਜ਼ੀਆਬਾਦ ਤੋਂ ਮੇਰਠ ਆਉਣ ਵਾਲਿਆਂ ਨੂੰ ਹੁਣ 70 ਦੀ ਜਗ੍ਹਾ 75 ਰੁਪਏ ਦੇਣੇ ਹੋਣਗੇ। ਦੱਸਣਯੋਗ ਹੈ ਕਿ ਇਕ ਹੀ ਸਾਲ 'ਚ ਐੱਨ.ਐੱਚ.ਏ.ਆਈ. ਵਲੋਂ 2 ਵਾਰ ਟੋਲ ਟੈਕਸ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹਾਈਵੇਅ ਅਤੇ ਐਕਸਪ੍ਰੈੱਸਵੇਅ 'ਤੇ ਟੋਲ ਟੈਕਸ ਵਧਾਇਆ ਗਿਆ ਹੈ, ਉਸ 'ਚ ਲਖਨਊ ਹਾਈਵੇਅ, ਦਿੱਲੀ-ਮੇਰਠ ਐਕਸਪ੍ਰੈੱਸ, ਈਸਟਰਨ ਪੇਰੀਫੇਰਲ ਐਕਸਪ੍ਰੈੱਸ ਵੇਅ, ਐੱਨ.ਐੱਚ.-9 ਅਤੇ ਦਿੱਲੀ-ਜੈਪੁਰ ਹਾਈਵੇਅ ਵਰਗੇ ਹਾਈਵੇਅ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8