ਅਗਲੇ ਸਾਲ ਬਦਲ ਜਾਏਗਾ ‘ਟੋਫਲ’

Thursday, May 29, 2025 - 10:57 PM (IST)

ਅਗਲੇ ਸਾਲ ਬਦਲ ਜਾਏਗਾ ‘ਟੋਫਲ’

ਨਵੀਂ ਦਿੱਲੀ- ਸਾਲ 2026 ਤੋਂ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ‘ਟੈਸਟ ਆਫ਼ ਇੰਗਲਿਸ਼ ਇਜ ਏ ਫਾਰੇਨ ਲੈਂਗੂਏਜ’ (ਟੋਫਲ) ਨੂੰ ਇਕ ਨਿੱਜੀ ਟੈਸਟ ਵਜੋਂ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਏ. ਆਈ.-ਸਹਾਇਤਾ ਪ੍ਰਾਪਤ ਪਛਾਣ ਤਸਦੀਕ ਦੀ ਸਹੂਲਤ ਹੋਵੇਗੀ। ਪ੍ਰੀਖਿਆ ਆਯੋਜਿਤ ਕਰਾਉਣ ਵਾਲੀ ਐਜੂਕੇਸ਼ਨਲ ਟੈਸਟਿੰਗ ਸਰਵਿਸ (ਈ. ਟੀ. ਐੱਸ.) ਨੇ ਇਹ ਜਾਣਕਾਰੀ ਦਿੱਤੀ।

ਪ੍ਰਿੰਸਟਨ ਯੂਨੀਵਰਸਿਟੀ ਸਥਿਤ ਈ. ਟੀ. ਐੱਸ. ਨੇ ਟੋਫਲ ਪ੍ਰੀਖਿਆ ਵਿਚ ਕਈ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਕੁਝ ਬਦਲਾਅ 30 ਮਈ ਤੋਂ ਲਾਗੂ ਹੋਣਗੇ, ਜਦੋਂ ਕਿ ਬਾਕੀ 2026 ਤੋਂ ਲਾਗੂ ਕੀਤੇ ਜਾਣਗੇ।

ਅਧਿਕਾਰੀਆਂ ਦੇ ਅਨੁਸਾਰ, ਈ. ਟੀ. ਐੱਸ. 2026 ਤੋਂ ਟੋਫਲ ਆਈ. ਬੀ. ਟੀ. ਦੇ ਪੜ੍ਹਨ ਅਤੇ ਸੁਣਨ ਵਾਲੇ ਭਾਗਾਂ ਲਈ ਬਹੁ-ਪੱਧਰੀ ਅਨੁਕੂਲ ਡਿਜ਼ਾਈਨ ਲਾਗੂ ਕਰੇਗਾ।

ਈ. ਟੀ. ਐੱਸ. ਦੇ ਗਲੋਬਲ ਮੋਬਿਲਿਟੀ ਸੋਲਿਊਸ਼ਨਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰੋਹਿਤ ਸ਼ਰਮਾ ਨੇ ਕਿਹਾ ਕਿ ਇਸਦਾ ਮਤਲਬ ਹੈ ਕਿ ਪ੍ਰੀਖਿਆ ਵਿਦਿਆਰਥੀ ਦੇ ਅਸਲ-ਸਮੇਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਐਡਜਸਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਵਾਇਤੀ ਵਿਸ਼ਾ-ਵਸਤੂ ਨੂੰ ਆਧੁਨਿਕ, ਨਿਆਸੰਗਤ ਵਿਸ਼ਿਆਂ ਨਾਲ ਪੂਰਕ ਕੀਤਾ ਜਾਵੇਗਾ। ਇਹ ਖਾਸ ਪ੍ਰੀਖਣ ਬਿਹਤਰ ਢੰਗ ਨਾਲ ਦਰਸਾਏਗਾ ਕਿ ਵਿਦਿਆਰਥੀ ਅਸਲ ਅਕਾਦਮਿਕ ਸਥਿਤੀਆਂ ਜਿਵੇਂ ਕਿ ਸਮੂਹ ਚਰਚਾਵਾਂ ਤੇ ਪ੍ਰਾਜੈਕਟਾਂ ਦੇ ਕੰਮ ਵਿਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਿਵੇਂ ਕਰਦੇ ਹਨ।

ਉਨ੍ਹਾਂ ਕਿਹਾ ਕਿ ਟੋਫਲ ਪ੍ਰੀਖਿਆ ’ਚ ਪ੍ਰਸੰਗਿਕ, ਪਹੁੰਚਯੋਗ, ਅਤੇ ਸੱਭਿਆਚਾਰਕ ਪੁਰਾਤਨ ਪਿਰਤ ਨੂੰ ਘਟਾਉਣ ਲਈ ਸਾਵਧਾਨੀਪੂਰਵਕ ਸਮੀਖਿਆ ਕੀਤੀ ਗਈ ਸਮੱਗਰੀ ਦੀ ਵਰਤੋਂ ਕੀਤੀ ਜਾਏਗੀ।


author

Rakesh

Content Editor

Related News