ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਕ ਘੰਟਾ ਦੇਰੀ ਨਾਲ ਹੋਵੇਗੀ ਛੁੱਟੀ
Saturday, May 04, 2024 - 02:00 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਸਮੇਂ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। ਯੂ. ਪੀ. ਬੋਰਡ ਦੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਸੈਕੰਡਰੀ ਸਕੂਲਾਂ ਦਾ ਸਮਾਂ ਇਕ ਘੰਟੇ ਲਈ ਵਧਾ ਦਿੱਤਾ ਗਿਆ ਹੈ। ਹੁਣ ਤੱਕ ਇਹ ਸਕੂਲ ਸਵੇਰੇ 7.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਖੁੱਲ੍ਹਦੇ ਸਨ ਪਰ ਹੁਣ ਦੁਪਹਿਰ 1.30 ਵਜੇ ਤੱਕ ਖੁੱਲ੍ਹਣਗੇ। ਇਹ ਬਦਲਾਅ ਰਾਸ਼ਟਰੀ ਸਿੱਖਿਆ ਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਗਿਆ ਹੈ। ਸੂਬੇ ਭਰ ਦੇ 27,871 ਸੈਕੰਡਰੀ ਸਕੂਲਾਂ ਵਿਚ ਇੱਕ ਘੰਟੇ ਦਾ ਹੋਰ ਪੜ੍ਹਾਈ ਹੋਵੇਗੀ। ਇਹ ਬਦਲਾਅ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਿੱਖਿਆ ਦੀ ਘੱਟੋ-ਘੱਟ ਮਿਆਦ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਇਸ ਦੇ ਲਈ ਇੰਟਰਮੀਡੀਏਟ ਐਜੂਕੇਸ਼ਨ ਐਕਟ 1921 ਵਿਚ ਸੋਧ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਇਹ ਪਿੰਡ, ਭਾਲ 'ਚ ਭਟਕਦੇ ਫਿਰਦੇ ਬੱਚੇ ਅਤੇ ਔਰਤਾਂ
ਨਵੀਂ ਸਮਾਂ ਸਾਰਣੀ ਵਿਸ਼ੇਸ਼ ਸਕੱਤਰ ਸਰਕਾਰ ਉਮੇਸ਼ ਚੰਦਰਾ ਦੀ ਵਲੋਂ ਡਾਇਰੈਕਟਰ ਜਨਰਲ ਨੂੰ ਭੇਜ ਦਿੱਤੀ ਗਈ ਹੈ। ਹੁਣ ਸਾਰੇ ਸੈਕੰਡਰੀ ਸਕੂਲ 30 ਸਤੰਬਰ ਤੱਕ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। 1 ਅਕਤੂਬਰ ਤੋਂ 31 ਮਾਰਚ ਤੱਕ ਸਕੂਲ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਲੱਗਣਗੇ। ਇਸ ਤੋਂ ਪਹਿਲਾਂ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਸਵੇਰੇ 7:30 ਤੋਂ 12:30 ਵਜੇ ਤੱਕ ਲੱਗਦੇ ਸਨ, ਜਦੋਂ ਕਿ 1 ਅਕਤੂਬਰ ਤੋਂ 31 ਮਾਰਚ ਤੱਕ ਸਕੂਲਾਂ ਦਾ ਸਮਾਂ ਸਵੇਰੇ 8:30 ਤੋਂ ਦੁਪਹਿਰ 2:50 ਤੱਕ ਨਿਰਧਾਰਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ- IMD ਦਾ ਅਲਰਟ; ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ, ਲੂ ਵਧਾਏਗੀ ਲੋਕਾਂ ਦੀ ਪਰੇਸ਼ਾਨੀ
ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ 220 ਸਿੱਖਿਆ ਦਿਨਾਂ ਵਿੱਚ ਘੱਟੋ-ਘੱਟ 1200 ਘੰਟੇ ਦੀ ਪੜ੍ਹਾਈ ਕਰਵਾਉਣੀ ਲਾਜ਼ਮੀ ਹੈ। ਇਸ ਸਮੇਂ 1100 ਘੰਟੇ ਅਧਿਆਪਨ, ਸਹਿ ਪਾਠਕ੍ਰਮ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਹੋ ਰਹੀਆਂ ਸਨ। 1200 ਘੰਟੇ ਅਧਿਆਪਨ ਪ੍ਰਦਾਨ ਕਰਨ ਲਈ ਇੰਟਰਮੀਡੀਏਟ ਐਜੂਕੇਸ਼ਨ ਐਕਟ 1921 ਵਿਚ ਸੋਧ ਕਰਨੀ ਪਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8