Fact Check: ਟਾਈਮ ਮੈਗਜ਼ੀਨ ਦੇ ਨਾਂ 'ਤੇ ਰਾਹੁਲ ਗਾਂਧੀ ਦੀ ਵਿਵਾਦਿਤ ਤਸਵੀਰ ਵਾਇਰਲ, ਜਾਣੋ ਪੂਰਾ ਸੱਚ

Thursday, May 23, 2024 - 06:48 PM (IST)

Fact Check: ਟਾਈਮ ਮੈਗਜ਼ੀਨ ਦੇ ਨਾਂ 'ਤੇ ਰਾਹੁਲ ਗਾਂਧੀ ਦੀ ਵਿਵਾਦਿਤ ਤਸਵੀਰ ਵਾਇਰਲ, ਜਾਣੋ ਪੂਰਾ ਸੱਚ

Fact Check By Boom

ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦਾ ਇਕ ਕਾਰਟੂਨ, ਟਾਈਮ ਮੈਗਜ਼ੀਨ ਦੇ ਕਵਰ ਪੇਜ ਦੇ ਰੂਪ 'ਚ ਵਾਇਰਲ ਹੈ। ਇਸ ਵਿਚ ਰਾਹੁਲ ਗਾਂਧੀ ਇਕ ਬੱਚੇ ਨੂੰ ਦੁੱਧ ਪਿਆ ਰਹੇ ਹਨ, ਬੱਚੇ ਦਾ ਇਸਤੇਮਾਲ ਇੱਥੇ ਪਾਕਿਸਤਾਨ ਦੇ ਪ੍ਰਤੀਕ ਦੇ ਰੂਪ 'ਚ ਕੀਤਾ ਗਿਆ ਹੈ। ਇਸ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ ਕੌਮਾਂਤਰੀ ਮੀਡੀਆ ਵਿਚਾਲੇ ਕਾਂਗਰਸ ਦੇ ਅਕਸ ਨੂੰ ਦਰਸਾਉਂਦਾ ਹੈ। 

ਇਸ ਕਥਿਤ ਕਵਰ ਪੇਜ 'ਤੇ ਇਕ ਟੈਕਸਟ ਵੀ ਲਿਖਿਆ ਦੇਖਿਆ ਜਾ ਸਕਦਾ ਹੈ, 'ਭਾਰਤ ਦੇ (ਵਿਸ਼ੇਸ਼ ਰੂਪ ਨਾਲ ਹਿੰਦੂ) ਕਾਂਗਰਸੀਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਦੁਨੀਆ ਦੀ ਮਸ਼ਹੂਰ ਪੱਤ੍ਰਿਕਾ ਨਿਊਯਾਰਕ ਟਾਈਮ ਮੈਗਜ਼ੀਨ 'ਚ ਛਪੀ ਇਸ ਤਸਵੀਰ ਨੇ ਕਾਂਗਰਸ ਦੀ ਅਸਲੀਅਤ ਪੂਰੀ ਦੁਨੀਆ ਨੂੰ ਦੱਸ ਦਿੱਤੀ ਹੈ। ਇਸ ਤੋਂ ਬਾਅਦ ਵੀ ਕੋਈ ਕਾਂਗਰਸ ਨੂੰ ਸਪੋਰਟ ਕਰਦਾ ਹੈ ਤਾਂ ਉਹ ਆਪਣਾ ਡੀ.ਐੱਨ.ਏ. ਟੈਸਟ ਕਰਵਾ ਲਵੇ, ਬਿਨਾਂ ਸ਼ੱਕ ਉਸ ਦੀਆਂ ਰਗਾਂ 'ਚ ਦੇਸ਼ ਅਤੇ ਸਨਾਤਨ ਨਾਲ ਗੱਦਾਰੀ ਦਾ ਵਾਇਰਸ ਹੈ।

ਇਸ ਪੇਜ 'ਚ ਹੇਠਾਂ ਅੰਗਰੇਜ਼ੀ 'ਚ ਇਕ ਹੋਰ ਟੈਕਸਟ ਮੌਜੂਦ ਹੈ, 'New York Times Magazine, What Foreign Media Institutions think about Indian Congress.'

ਬੂਮ ਨੇ ਪਾਇਆ ਕਿ ਵਾਇਰਲ ਕਾਰਟੂਨ ਫੋਟੋਸ਼ਾਪ ਕੀਤਾ ਗਿਆ ਹੈ। ਮੂਲ ਕਾਰਟੂਨ 2012 ਦਾ ਹੈ ਜਿਸ ਵਿਚ ਇਕ ਔਰਤ ਬੱਚੇ ਨੂੰ ਦੁੱਧ ਪਿਆ ਰਹੀ ਹੈ। ਅਸਲ 'ਚ ਇਹ ਕਾਰਟੂਨ ਰਿਪਬਲਿਕਨ ਪਾਰਟੀ ਦੀਆਂ 2012 'ਚ ਚੋਣਾਂ ਦੌਰਾਨ ਪੈਸੇ ਲਈ ਵੱਡੇ ਬਿਜ਼ਨੈੱਸ ਦੇ ਇਸਤੇਮਾਲ 'ਤੇ ਤਿੱਖਾ ਵਿਅੰਗ ਸੀ।

ਇਹ ਤਸਵੀਰ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ਨਾਲ ਵੀ ਮਾਫਰਡ ਕੀਤੀ ਗਈ ਸੀ ਅਤੇ ਇਨ੍ਹਾਂ ਗ਼ਲਤ ਦਾਅਵਿਆਂ ਨਾਲ ਵਾਇਰਲ ਸੀ, ਬੂਮ ਨੇ ਉਸ ਸਮੇਂ ਵੀ ਇਸ ਦਾ ਫੈਕਟ ਚੈੱਕ ਕੀਤਾ ਸੀ।

ਹਾਲ ਦੇ ਦਿਨਾਂ 'ਚ ਇਹ ਇਕ ਵਾਰ ਫਿਰ ਵਾਇਰਲ ਹੈ। ਫੇਸਬੁੱਕ 'ਤੇ ਇਸ ਨੂੰ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਦੁਨੀਆ ਦੀ ਮਸ਼ਹੂਰ ਪੱਤ੍ਰਿਕਾ ਨਿਊਯਾਰਕ ਟਾਈਮ ਮੈਗਜ਼ੀਨ 'ਚ ਛਪੀ ਕਾਂਗਰਸ ਦੀ ਅਸਲੀਅਤ ਦਿਖਾਉਂਦਾ ਇਹ ਕਾਰਟੂਨ, ਭਾਰਤ ਦੇ ਹਿੰਦੂਆਂ ਦੀਆਂ ਅੱਖਾਂ ਖੋਲ੍ਹਣ ਦੀ ਇਕ ਕੋਸ਼ਿਸ਼ ਹੈ। ਜੇਕਰ ਹੁਣ ਵੀ ਹਿੰਦੂ ਨਾ ਜਾਗੇ ਤਾਂ ਉਨ੍ਹਾਂ ਦਾ ਭਗਵਾਨ ਵੀ ਭਲਾ ਨਹੀਂ ਕਰ ਸਕਦਾ।

PunjabKesari

ਪੋਸਟ ਦਾ ਆਰਕਾਈਵ ਲਿੰਕ

ਫੈਕਟ ਚੈੱਕ

ਜਿਵੇਂ ਕਿ ਬੂਮ ਇਸ ਤੋਂ ਪਹਿਲਾਂ ਵੀ ਇਸ ਤਸਵੀਰ ਦਾ ਫੈਕਟ ਚੈੱਕ ਕਰ ਚੁੱਕਾ ਹੈ, ਉਸ ਦੌਰਾਨ ਬੂਮ ਨੇ ਪਾਇਆ ਸੀ ਕਿ ਇਹ ਐਡਿਟ ਕੀਤੀ ਗਈ ਤਸਵੀਰ ਹੈ।

ਉਸ ਸਮੇਂ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਾਨੂੰ ਬਲਾਗਸਪਾਟ ਦੀ ਵੈੱਬਸਾਈਟ 'ਤੇ ਇਸ ਨਾਲ ਮਿਲਦੀ-ਜੁਲਦੀ ਤਸਵੀਰ ਮਿਲੀ। ਇਸ ਤਸਵੀਰ 'ਚ ਰਾਹੁਲ ਗਾਂਧੀ ਦੀ ਥਾਂ ਇਕ ਔਰਤ ਬੱਚੇ ਨੂੰ ਦੁੱਧ ਪਿਆ ਰਹੀ ਸੀ। ਉਸ ਬੱਚੇ ਦੀ ਪਿੱਠ 'ਤੇ 'PAK' ਦੀ ਥਾਂ 'GOP' ਲਿਖਿਆ ਦੇਖਿਆ ਜਾ ਸਕਦਾ ਹੈ। ਇੱਥੇ GOP ਦਾ ਮਤਲਬ ਗ੍ਰੈਂਡ ਓਲਡ ਪਾਰਟੀ (Grand Old Party) ਤੋਂ ਹੈ, ਜੋ ਅਮਰੀਕਾ ਦੀ ਰਿਪਬਲਿਕਨ ਪਾਰਟੀ ਨੂੰ ਕਹਿੰਦੇ ਹਨ। ਇਹ ਤਸਵੀਰ 15 ਮਈ, 2012 ਨੂੰ ਸ਼ੇਅਰ ਕੀਤੀ ਗਈ ਸੀ, ਜਿਸ ਵਿਚ ਇਸ ਦਾ ਕ੍ਰੈਡਿਟ ਡੇਵਿਸ ਹੋਰਸੇ ਨੂੰ ਦਿੱਤਾ ਗਿਆ ਸੀ। 

PunjabKesari

ਇਸ ਤੋਂ ਬਾਅਦ ਅਸੀਂ ਡੇਵਿਡ ਹੋਰਸੇ ਅਤੇ ਇਸ ਤਸਵੀਰ ਨਾਲ ਸਬੰਧਤ ਕੀਵਰਡਸ ਨੂੰ ਗੂਗਲ 'ਤੇ ਸਰਚ ਕੀਤਾ। ਇਸ ਨਾਲ ਸਾਨੂੰ 14 ਮਈ 2012 ਦੇ ਲਾਸ ਏਂਜਲਸ ਟਾਈਮਜ਼ 'ਚ ਪ੍ਰਕਾਸ਼ਿਤ ਇਕ ਲੇਖ ਮਿਲਿਆ। ਇਹ ਆਰਟੀਕਲ ਰਿਪਬਲਿਕਨ ਪਾਰਟੀ 'ਤੇ ਡੋਨੇਸ਼ਨ ਲਈ ਵੱਡੇ ਕਾਰਪੋਰੇਟਸ ਦੇ ਇਸਤੇਮਾਲ ਨੂੰ ਲੈ ਕੇ ਵਿਅੰਗ ਸੀ। ਹਾਲਾਂਕਿ ਇਸ ਵਿਚ ਉਹ ਤਸਵੀਰ ਮੌਜੂਦ ਨਹੀਂ ਸੀ। 

ਇਸ ਤੋਂ ਪਹਿਲਾਂ ਫੈਕਟ ਚੈੱਕ ਦੌਰਾਨ ਬੂਮ ਨੂੰ ਇਸ ਲੇਖ ਦਾ ਆਰਕਾਈਵ ਵਰਜਨ ਮਿਲਿਆ ਸੀ, ਜਿਸ ਵਿਚ ਇਹ ਤਸਵੀਰ ਦੇਖੀ ਜਾ ਸਕਦੀ ਹੈ। ਇਸ ਨਾਲ ਸਪੱਸ਼ਟ ਹੈ ਕਿ ਵਾਇਰਲ ਦਾਅਵਾ ਗ਼ਲਤ ਹੈ, ਮੂਲ ਤਸਵੀਰ ਅਮਰੀਕਾ ਦੇ ਉਸ ਸਮੇਂ ਦੇ ਸਿਆਸੀ ਹਾਲਾਤ ਨੂੰ ਦਿਖਾਉਂਦੀ ਹੈ। ਇਸ ਵਿਚ ਔਰਤ ਵੱਡੇ ਕਾਰਪੋਰੇਟਸ ਦਾ ਪ੍ਰਤੀਕ ਹੈ, ਉਥੇ ਦੁੱਧ ਪੀਣ ਵਾਲਾ ਬੱਚਾ ਰਿਪਰਲਿਕਨ ਪਾਰਟੀ ਦਾ।

PunjabKesari

ਬੂਮ ਨੂੰ ਇਸ ਤੋਂ ਪਹਿਲਾਂ ਪੜਤਾਲ ਦੌਰਾਨ ਦਸੰਬਰ 2017 ਦੇ ਫਾਈਨੈਂਸ਼ੀਅਲ ਐਕਸਪ੍ਰੈੱਸ ਦਾ ਉਹ ਆਰਟੀਕਲ ਵੀ ਮਿਲਿਆ ਸੀ, ਜਿਸ ਦੀ ਤਸਵੀਰ ਦਾ ਇਸਤੇਮਾਲ ਕਰਕੇ ਵਾਇਰਲ ਕਾਰਟੂਨ ਨੂੰ ਐਡਿਟ ਕੀਤਾ ਗਿਆ ਹੈ।

PunjabKesari

(Disclaimer: ਇਹ ਫੈਕਟ ਮੂਲ ਤੌਰ 'ਤੇ boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

Rakesh

Content Editor

Related News