ਟਿੱਕ-ਟਾਕ ਸਟਾਰ ਸੋਨਾਲੀ ਫੋਗਾਟ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Wednesday, Oct 30, 2019 - 04:32 PM (IST)

ਟਿੱਕ-ਟਾਕ ਸਟਾਰ ਸੋਨਾਲੀ ਫੋਗਾਟ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹਿਸਾਰ (ਵਾਰਤਾ)— ਟਿੱਕ-ਟਾਕ ਸਟਾਰ ਅਤੇ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਸੂਬਾ ਵਿਧਾਨ ਸਭਾ ਚੋਣਾਂ 'ਚ ਉਮੀਦਵਾਰ ਰਹੀ ਸੋਨਾਲੀ ਫੋਗਾਟ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸੋਨਾਲੀ ਨੇ ਫਤਿਹਾਬਾਦ ਸਦਰ ਪੁਲਸ ਥਾਣੇ ਵਿਚ ਆਪਣੀ ਭੈਣ ਅਤੇ ਜੀਜੇ ਵਿਰੁੱਧ ਜਾਨ ਤੋਂ ਮਾਰਨ ਦੀ ਧਮਕੀ ਦੇਣ ਅਤੇ ਕੁੱਟਮਾਰ ਕਰਨ ਦੀ ਐੱਫ. ਆਈ. ਆਰ. ਦਰਜ ਕਰਵਾਈ ਹੈ। ਪੁਲਸ ਨੇ ਦੋਹਾਂ ਨਾਮਜ਼ਦ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਸੋਨਾਲੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਬੀਤੇ ਮੰਗਲਵਾਰ ਰਾਤ ਨੂੰ ਉਹ ਆਪਣੇ ਪਿੰਡ ਭੂਥਨਕਲਾਂ ਆਈ ਸੀ। ਇੱਥੇ ਉਸ ਨੂੰ ਮਿਲਣ ਲਈ ਕਈ ਲੋਕ ਆਏ ਹੋਏ ਸਨ। ਇਨ੍ਹਾਂ 'ਚ ਉਸ ਦੀ ਭੈਣ ਰੂਕੇਸ਼ ਅਤੇ ਜੀਜਾ ਅਮਨ ਪੂਨੀਆ ਵੀ ਸ਼ਾਮਲ ਸਨ। ਸੋਨਾਲੀ ਦਾ ਦੋਸ਼ ਹੈ ਕਿ ਉਸ ਦੀ ਭੈਣ ਅਤੇ ਜੀਜਾ ਨੇ ਉਸ ਨਾਲ ਲੜਾਈ ਅਤੇ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਫਤਿਹਾਬਾਦ ਸਦਰ ਥਾਣਾ ਮੁਖੀ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਸੋਨਾਲੀ ਫੋਗਾਟ ਦੀ ਸ਼ਿਕਾਇਤ 'ਤੇ ਉਸ ਦੀ ਭੈਣ ਅਤੇ ਜੀਜੇ ਵਿਰੁੱਧ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 323, 506 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਾਈ ਦੀ ਵਜ੍ਹਾ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਲੜਾਈ ਦੇ ਪਿੱਛੇ ਕੋਈ ਸਿਆਸੀ ਵਜ੍ਹਾ ਨਜ਼ਰ ਨਹੀਂ ਆਈ ਹੈ।


author

Tanu

Content Editor

Related News