ਚੋਰਾਂ ਨੇ ਘਰ ਲੁੱਟਣ ਤੋਂ ਬਾਅਦ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

Wednesday, Oct 02, 2024 - 07:20 PM (IST)

ਚੋਰਾਂ ਨੇ ਘਰ ਲੁੱਟਣ ਤੋਂ ਬਾਅਦ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

ਭੁਵਨੇਸ਼ਵਰ (ਏਜੰਸੀ): ਭੁਵਨੇਸ਼ਵਰ ਵਿਚ ਦੋ ਚੋਰਾਂ ਨੇ ਇਕ ਘਰ ਨੂੰ ਲੁੱਟਣ ਤੋਂ ਬਾਅਦ ਘਰ ਦੀ ਔਰਤ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਘਟਨਾ ਦੇ ਸਬੰਧ ’ਚ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਜਾਂਚ ਜਾਰੀ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਸ਼ਹਿਰ ਦੇ ਮੈਤਰੀ ਵਿਹਾਰ ਇਲਾਕੇ ਵਿਚ ਵਾਪਰੀ ਹੈ।

ਇਹ ਵੀ ਪੜ੍ਹੋ: ਜਾਪਾਨੀ ਹਵਾਈ ਅੱਡੇ 'ਤੇ ਫਟਿਆ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਅਮਰੀਕੀ ਬੰਬ, 80 ਉਡਾਣਾਂ ਰੱਦ

ਔਰਤ ਆਪਣੀ ਦੋ ਸਾਲ ਦੀ ਧੀ ਨਾਲ ਫਲੈਟ ’ਚ ਸੀ ਅਤੇ ਘਟਨਾ ਦੇ ਸਮੇਂ ਫਲੈਟ ’ਚ ਕੋਈ ਵੀ ਮਰਦ ਮੈਂਬਰ ਮੌਜੂਦ ਨਹੀਂ ਸੀ। ਸ਼ਿਕਾਇਤ ਅਨੁਸਾਰ ਚੋਰਾਂ ਨੇ ਪਹਿਲਾਂ ਚਾਕੂ ਦੀ ਨੋਕ ’ਤੇ ਔਰਤ ਦੇ ਗਹਿਣੇ ਅਤੇ ਮੋਬਾਈਲ ਫੋਨ ਲੁੱਟ ਲਿਆ। ਇਸ ਦੇ ਬਾਅਦ ਉਨ੍ਹਾਂ ਨੇ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਮਦਦ ਲਈ ਰੌਲ਼ਾ ਪਾਇਆ ਤਾਂ ਉਹ ਉਸਦੀ ਧੀ ਨੂੰ ਮਾਰ ਦੇਣਗੇ । ਪੁਲਸ ਨੇ ਦੱਸਿਆ ਕਿ ਔਰਤ ਇਕ ਨਿੱਜੀ ਕੰਪਨੀ ’ਚ ਕੰਮ ਕਰਦੀ ਹੈ ਅਤੇ 10 ਦਿਨ ਪਹਿਲਾਂ ਹੀ ਫਲੈਟ ’ਚ ਰਹਿਣ ਆਈ ਸੀ।

ਇਹ ਵੀ ਪੜ੍ਹੋ: ਬੱਚੇ ਨੂੰ ਝੂਲੇ 'ਤੇ ਲੈ ਗਈ ਸੀ ਮਾਂ, ਪੈ ਗਿਆ ਦਿਲ ਦਾ ਦੌਰਾ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News