ਪਾਲੀਥੀਨ ਲੈਣ ਬਹਾਨੇ ਗੱਲੇ ''ਚੋਂ 80 ਹਜ਼ਾਰ ਰੁਪਏ ਕੱਢ ਕੇ ਰੱਫੂ-ਚੱਕਰ ਹੋਏ ਚੋਰ

Friday, Oct 25, 2024 - 10:29 AM (IST)

ਪਾਲੀਥੀਨ ਲੈਣ ਬਹਾਨੇ ਗੱਲੇ ''ਚੋਂ 80 ਹਜ਼ਾਰ ਰੁਪਏ ਕੱਢ ਕੇ ਰੱਫੂ-ਚੱਕਰ ਹੋਏ ਚੋਰ

ਟੋਹਾਨਾ- ਜਾਖ਼ਲ-ਚੰਡੀਗੜ੍ਹ ਮੁੱਖ ਰੋਡ 'ਤੇ ਸਥਿਤ ਅੰਬਾ ਮਾਰਬਲ 'ਤੇ ਦੋ ਨੌਜਵਾਨਾਂ ਨੇ ਦੁਕਾਨਦਾਰ ਤੋਂ ਸਾਮਾਨ ਲੈਣ ਦੌਰਾਨ ਪਾਲੀਥੀਨ ਦੀ ਮੰਗ ਕਰ ਕੇ ਉਸ ਨੂੰ ਗੱਲਾਂ 'ਚ ਉਲਝਾਉਂਦੇ ਹੋਏ ਗੱਲੇ ਵਿਚੋਂ 80 ਹਜ਼ਾਰ ਰੁਪਏ ਚੋਰੀ ਕਰ ਲਏ। ਚੋਰ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੌੜਣ 'ਚ ਸਫ਼ਲ ਰਹੇ। ਚੋਰੀ ਦੀ ਇਹ ਵਾਰਦਾਤ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਜਾਂਚ 'ਚ ਜੁੱਟ ਗਈ ਹੈ ਅਤੇ ਫਿੰਗਰ ਪ੍ਰਿੰਟ ਐਕਸਪਰਟ ਨੂੰ ਵੀ ਬੁਲਾਇਆ ਗਿਆ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋ ਨੌਜਵਾਨ ਫਰਸ਼ ਕਲੀਨਰ ਦੀ ਬੋਤਲ ਲੈਣ ਆਏ ਸਨ ਤਾਂ ਉਨ੍ਹਾਂ ਨੇ ਉਸ ਨੂੰ 500 ਰੁਪਏ ਦੇ ਦਿੱਤੇ। ਉਸ ਨੇ ਦੱਸਿਆ ਕਿ ਜਦੋਂ ਉਹ ਬਕਾਇਆ ਪੈਸੇ ਦੇਣ ਲੱਗਾ ਤਾਂ ਇਕ ਹੋਰ ਨੌਜਵਾਨ ਨੇ ਉਸ ਨੂੰ ਪੋਲੀਥੀਨ ਦੀ ਮੰਗ ਕਰਕੇ ਉਸ ਨੂੰ ਗੱਲਾਂ ਵਿਚ ਉਲਝਾ ਲਿਆ। ਦੋ ਨੌਜਵਾਨਾਂ 'ਚੋਂ ਇਕ ਨੇ ਬਹੁਤ ਹੀ ਚਲਾਕੀ ਨਾਲ ਉਸ ਦੇ ਗੱਲੇ 'ਚੋਂ ਕਰੀਬ 80 ਹਜ਼ਾਰ ਰੁਪਏ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ ਵਿਚ ਕੈਦ ਹੋ ਗਈ। ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਬਿਨਾਂ ਨੰਬਰ ਦੇ ਬਾਈਕ 'ਤੇ ਆਏ ਸਨ। ਦੁਕਾਨਦਾਰ ਨੇ ਜਾਖਲ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਅਣਪਛਾਤੇ ਨੌਜਵਾਨਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
 


author

Tanu

Content Editor

Related News