ਪ੍ਰੇਮਿਕਾ ਦੇ ਘਰ ਅੱਗੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

Sunday, Jul 31, 2022 - 10:45 AM (IST)

ਪ੍ਰੇਮਿਕਾ ਦੇ ਘਰ ਅੱਗੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

ਹਰਦੋਈ(ਭਾਸ਼ਾ)- ਹਰਦੋਈ ਜ਼ਿਲ੍ਹੇ ਦੇ ਅਰਵਲ ਥਾਣਾ ਖੇਤਰ ’ਚ ਇਕ ਨੌਜਵਾਨ ਨੇ ਸ਼ਨੀਵਾਰ ਨੂੰ ਕਥਿਤ ਤੌਰ ’ਤੇ ਆਪਣੀ ਪ੍ਰੇਮਿਕਾ ਦੇ ਘਰ ਦੇ ਸਾਹਮਣੇ ਖੁਦ ਨੂੰ ਤਮੰਚੇ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮੱਲਾਵਾਂ ਥਾਣਾ ਖੇਤਰ ਦੇ ਬਾਬਟਮਊ ਪਿੰਡ ਦੇ ਨਿਵਾਸੀ ਦੀਪਕ (21) ਦੀ ਅਰਵਲ ਥਾਣਾ ਖੇਤਰ ਦੇ ਖੰਦੇਰੀਆ ਪਿੰਡ ’ਚ ਰਿਸ਼ਤੇਦਾਰੀ ਹੈ ਅਤੇ ਉਸੇ ਪਿੰਡ ਦੀ ਇਕ ਕੁੜੀ ਨਾਲ ਉਸ ਦਾ ਇਸ਼ਕ ਚੱਲ ਰਿਹਾ ਸੀ।

ਪੁਲਸ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੀ ਬਾਈਕ ’ਤੇ ਪ੍ਰੇਮਿਕਾ ਦੇ ਪਿੰਡ ਪਹੁੰਚਿਆ ਅਤੇ ਉਸ ਦੇ ਘਰ ਦੇ ਸਾਹਮਣੇ ਪਈ ਮੰਜੀ ’ਤੇ ਬੈਠ ਗਿਆ। ਪ੍ਰੇਮਿਕਾ ਦੇ ਪਰਿਵਾਰ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਨੂੰ ਪਿਆਸ ਲੱਗੀ ਹੈ ਅਤੇ ਉਹ ਪਾਣੀ ਪੀਣ ਆਇਆ ਹੈ। ਇਸ ਤੋਂ ਬਾਅਦ ਇਕ ਬੱਚਾ ਪਾਣੀ ਲੈ ਕੇ ਉਸ ਕੋਲ ਗਿਆ ਪਰ ਉਸ ਨੇ ਪਾਣੀ ਨਹੀਂ ਪੀਤਾ ਸਗੋਂ ਘਰ ਦੇ ਸਾਹਮਣੇ ਲੱਗੇ ਨਲਕੇ ’ਤੇ ਗਿਆ ਅਤੇ ਖੁਦ ਨੂੰ ਤਮੰਚੇ ਨਾਲ ਗੋਲੀ ਮਾਰ ਲਈ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।


author

DIsha

Content Editor

Related News