ਔਰਤਾਂ ਦੇ ਅੰਡਰ ਗਾਰਮੈਂਟਸ ਚੋਰੀ ਕਰਨ ਵਾਲਾ ਆਇਆ ਕਾਬੂ

Tuesday, Feb 25, 2020 - 08:29 PM (IST)

ਔਰਤਾਂ ਦੇ ਅੰਡਰ ਗਾਰਮੈਂਟਸ ਚੋਰੀ ਕਰਨ ਵਾਲਾ ਆਇਆ ਕਾਬੂ

ਨਵੀਂ ਦਿੱਲੀ (ਇੰਟ.)- ਮਲੇਸ਼ੀਆ ਦੇ ਮੇਲਾਕਾ ਏਰੀਆ ਵਿਚੋਂ ਲੰਬੇ ਸਮੇਂ ਤੋਂ ਔਰਤਾਂ ਦੇ ਅੰਡਰਗਾਰਮੈਂਟਸ ਚੋਰੀ ਹੋ ਰਹੇ ਸਨ। ਲੋਕ ਹੈਰਾਨ ਸਨ ਕਿ ਅਜਿਹਾ ਕਿਉਂ ਹੋ ਰਿਹਾ ਹੈ। ਜਦੋਂ ਸੀ. ਸੀ. ਟੀ. ਵੀ. ਵਿਚ ਸੱਚਾਈ ਦੇਖੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਇਹ ਚੋਰੀ ਉਥੇ ਰਹਿਣ ਵਾਲਾ ਇਕ 51 ਸਾਲਾ ਵਿਅਕਤੀ ਕਰ ਰਿਹਾ ਸੀ। ਉਸ ਨੂੰ ਔਰਤਾਂ ਦੇ ਅੰਡਰਗਾਰਮੈਂਟਸ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।
ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਇਹ ਅੰਡਰਗਾਰਮੈਂਟ ਚੋਰੀ ਕਰ ਕੇ ਸਿਰਹਾਣੇ ਨੂੰ ਪਹਿਨਾ ਦਿੰਦਾ ਸੀ। ਇਸ ਦੇ ਬਾਅਦ ਰਾਤ ਨੂੰ ਉਨ੍ਹਾਂ ਸਿਰਹਾਣਿਆਂ ਨਾਲ ਹੀ ਸੌਂਦਾ ਸੀ। ਜਦੋਂ ਉਸ ਦਾ ਟੈਸਟ ਕੀਤਾ ਗਿਆ ਤਾਂ ਉਹ ਵਿਅਕਤੀ ਡਰੱਗਸ ਪਾਜ਼ੇਟਿਵ ਪਾਇਆ ਗਿਆ। ਰਾਤ ਨੂੰ ਉਹ ਡਰੱਗਸ ਲੈ ਕੇ ਉਨ੍ਹਾਂ ਸਿਰਹਾਣਿਆਂ ਨਾਲ ਸੌਂਦਾ ਸੀ।


author

Sunny Mehra

Content Editor

Related News