ਰੇਲਵੇ ਟ੍ਰੈਕ ’ਤੇ ਪੇਸ਼ਾਬ ਕਰਨ ਉਤਰਿਆ ਬਜ਼ੁਰਗ, ਸੁਪਰ ਫਾਸਟ ਟ੍ਰੇਨ ਨੇ ਵੇਖੋ ਕਿਵੇਂ ਉਡਾਏ ਚਿੱਥੜੇ

Friday, Oct 29, 2021 - 01:14 PM (IST)

ਡਬਰਾ– ਰੇਲਵੇ ਸਟੇਸ਼ਨਾਂ ’ਤੇ ਬਹੁਤ ਸਾਰੇ ਅਜਿਹੇ ਹਾਦਸੇ ਹੁੰਦੇ ਹਨ ਜੋ ਹੋਰ ਲੋਕਾਂ ਲਈ ਸਬਕ ਬਣ ਜਾਂਦੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਇਨ੍ਹਾਂ ਹਾਦਸਿਆਂ ਤੋਂ ਸਬਕ ਨਹੀਂ ਸਿੱਖਦੇ ਅਤੇ ਉਹੀ ਗਲਤੀ ਦੋਹਰਾਉਂਦੇ ਹਨ। ਹਮੇਸ਼ਾ ਲੋਕ ਰੇਲ ਪਟੜੀ ’ਤੇ ਦੇਰ-ਸਵੇਰ ਪੇਸ਼ਾਬ ਆਦਿ ਕਰਨ ਲਈ ਉਤਰ ਜਾਂਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਜਾਨ ਤੋਂ ਹੱਥ ਧੋ ਬੈਠਦੇ ਹਨ। 

 

ਇਕ ਅਜਿਹਾ ਹੀ ਹਾਦਸਾ ਮੱਧ-ਪ੍ਰਦੇਸ਼ ਦੇ ਡਬਰਾ ਰੇਲਵੇ ਸਟੇਸ਼ਨ ’ਤੇ ਵੇਖਣ ਨੂੰ ਮਿਲਿਆ, ਜਿੱਥੇ ਇਕ ਬਜ਼ੁਰਗ ਪਲੇਟਫਾਰਮ ਤੋਂ ਹੇਠਾਂ ਪਟਰੀ ’ਤੇ ਪੇਸ਼ਾਬ ਕਰਨ ਲਈ ਉਤਰਿਆ। ਜਿਵੇਂ ਹੀ ਬਜ਼ੁਰਗ ਪੇਸ਼ਾਬ ਕਰਕੇ ਵਾਪਸ ਪਲੇਟਫਾਰਮ ’ਤੇ ਚੜ੍ਹਨ ਲੱਗਾ ਤਾਂ ਸਾਹਮਣਿਓਂ ਆ ਰਹੀ ਸੁਪਰ ਫਾਸਟ ਟ੍ਰੇਨ ਦੀ ਚਪੇਟ ’ਚ ਆ ਗਿਆ। ਹਾਲਾਂਕਿ, ਬਜ਼ੁਰਗ ਦੁਆਰਾ ਪਲੇਟਫਾਰਮ ’ਤੇ ਚੜ੍ਹਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਟ੍ਰੇਨ ਕਾਫੀ ਤੇਜ਼ ਸੀ ਜਿਸ ਦੇ ਚਲਦੇ ਉਹ ਟ੍ਰੇਨ ਦੀ ਚਪੇਟ ’ਚ ਆ ਗਿਆ ਅਤੇ ਉਸ ਦੇ ਚਿੱਥੜੇ ਉੱਡ ਗਏ। ਇਸ ਘਟਨਾ ਦੀ ਪੂਰੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਇਸ ਬਜ਼ੁਰਗ ਦੀ ਦਰਦਨਾਕ ਮੌਤ ਹੋ ਗਈ। 


Rakesh

Content Editor

Related News