ਛੱਤੀਸਗੜ੍ਹ ’ਚ ਲਖੀਮਪੁਰ ਖੀਰੀ ਵਰਗੀ ਵਾਰਦਾਤ, ਮੂਰਤੀ ਵਿਜਰਜਨ ਲਈ ਜਾ ਰਹੇ ਲੋਕਾਂ ਨੂੰ ਕਾਰ ਨੇ ਕੁਚਲਿਆ

10/15/2021 6:02:05 PM

ਨੈਸ਼ਨਲ ਡੈਸਕ– ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ’ਚ ਲਖੀਮਪੁਰ ਖੀਰੀ ਵਰਗੀ ਵਾਰਦਾਤ ਹੋਈ ਹੈ। ਇਥੇ ਦੁਰਗਾ ਵਿਸਰਜਨ ਲਈ ਜਾ ਰਹੇ ਕੁਝਲੋਕਾਂ ਨੂੰ ਇਕ ਕਾਰ ਕੁਚਲਦੇ ਹੋਏ ਨਿਕਲ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜੋ ਕਿ ਦਿਲ  ਦਹਿਲਾਉਣ ਵਾਲੀ ਹੈ। ਜਸ਼ਪੁਰ ਜ਼ਿਲ੍ਹੇ ਦੇ ਪੱਥਲਗਾਂਓ ’ਚ ਇਕ ਐੱਮ.ਪੀ. ਨੰਬਰ ਦੀ ਕਾਰ ਲੋਕਾਂ ਨੂੰ ਕੁਚਲਦੇ ਹੋਏ ਨਿਕਲ ਗਈ। ਹਾਦਸਾ ਉਸ ਸਮੇਂ ਹੋਇਆ ਜਦੋਂ ਪੱਥਲਗਾਂਓ ਬਾਜ਼ਾਰਪਾਰਾ ’ਚ ਸਥਾਪਿਤ ਮਾਤਾ ਦੁਰਗਾ ਦਾ ਵਿਸਰਜਨ ਜਲੂਸ ਕੱਢਿਆ ਜਾ ਰਿਹਾ ਹੈ। ਜਲੂਸ ’ਚ ਸ਼ਾਮਲ ਲੋਕਾਂ ਨੂੰ ਕੁਚਲਦੇ ਹੋਏ 100 ਤੋਂ 120 ਦੀ ਸਪੀਡ ’ਚ ਕਾਰ ਸੁਖਰਾਪਾਰ ਵਲ ਨਿਕਲ ਗਈ। 

ਦੱਸਿਆ ਜਾ ਰਿਹਾ ਹੈ ਕਿ ਕਾਰ ’ਚ ਗਾਂਜਾ ਲੋਡ ਸੀ, ਇਸ ਹਾਦਸੇ ’ਚ ਪੱਥਲਗਾਂਓ ਦੇ 21 ਸਾਲਾ ਨੌਜਵਾਨ ਗੌਰਵ ਅਗਰਵਾਲ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਕਰੀਬ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਪੱਥਲਗਾਂਓ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆਹੈ। ਪੱਥਲਗਾਂਓ ਦੇ ਨਾਗਰਿਕਾਂ ਨੇ ਥਾਣਾ ਦਾ ਘਿਰਾਓ ਕਰ ਦਿੱਤਾ ਹੈ। ਉਥੇ ਹੀ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮ ਨੂੰ ਮੁਅੱਤਲ ਕਰਨ ਦੀ ਮੰਗ ਦੇ ਨਾਲ ਦੋਸ਼ੀ ’ਤੇ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ। 

ਉਥੇ ਹੀ ਭਾਜਪਾ ਆਈ.ਟੀ. ਸੈੱਲ ਦੇ ਇੰਚਾਰਜ ਅਮਿਤ ਮਾਲਵੀਅ ਨੇ ਇਸ ਵੀਡੀਓ ਨੂੰ ਟਵੀਟ ਕਰੇਕ ਭੂਪੇਸ਼ ਬਘੇਲ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਮਾਲਵੀਅ ਨੇ ਟਵੀਟ ਕਰਕੇ ਕਿਹਾ ਹੈ ਕਿ ਛੱਤੀਸਗੜ੍ਹ ’ਚ ਇਕ ਹਿੰਦੂ ਧਾਰਮਿਕ ਜਲੂਸ ’ਤੇ ਇਕ ਤੇਜ਼ ਰਫਤਾਰ ਵਾਹਨ ਬਿਨਾਂ ਕਿਸੇ ਉਕਸਾਵੇ ਦੇ ਲੋਕਾਂ ਨੂੰ ਕੁਚਲਦੇ ਹੋਏ ਜਾ ਰਿਹਾ ਹੈ। ਮੁੱਖ ਮੰਤਰੀ ਰਹਿੰਦੇ ਹੋਏ ਹਿੰਦੂਆਂ ’ਤੇ ਸਾਂਪਰਦਾਇਕ ਪ੍ਰੋਫਾਈਲਿੰਗ ਅਤੇ ਹਮਲੇ ਦਾ ਇਹ ਦੂਜਾ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਭੂਪੇਸ਼ ਬਘੇਲ ਗਾਂਧੀ ਭੈਣ-ਭਰਾਵਾਂ ਲਈ ਯੂ.ਪੀ. ’ਚ ਰਾਜਨੀਤਿਕ ਆਧਾਰ ਲੱਭਣ ’ਚ ਜੁਟੇ ਹਨ। 

 

Rakesh

This news is Content Editor Rakesh