ਸ਼ਰਾਬ ਪੀਣ ਦੇ ਦੋਸ਼ ''ਚ ਭਾਜਪਾ ਵਿਧਾਇਕ ਦੇ ਭਰਾ ਸਮੇਤ 3 ਗ੍ਰਿਫਤਾਰ

08/26/2016 3:04:44 PM

ਪਟਨਾ— ਬਿਹਾਰ ''ਚ ਦਰਭੰਗਾ ਸ਼ਹਿਰ ਤੋਂ ਭਾਜਪਾ ਦੇ ਵਿਧਾਇਕ ਸੰਜੇ ਸਰਾਵਗੀ ਦੇ ਭਰਾ ਸਮੇਤ 3 ਲੋਕਾਂ ਨੂੰ ਸ਼ਰਾਬ ਪੀਣ ਦੇ ਦੋਸ਼ ''ਚ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਵਿਧਾਇਕ ਸੰਜੇ ਸਰਾਵਗੀ ਦੇ ਛੋਟੇ ਭਰਾ ਅਜੇ ਸਰਾਵਗੀ ਆਪਣੇ ਦੋਸਤ ਸਮਾਹਰਣਾਲਯ ਕਰਮੀ ਪੰਕਜ ਕੁਮਾਰ ਅਤੇ ਭਾਰਤੀ ਜੀਵਨ ਬੀਮਾ ਨਿਗਮ ਦੇ ਏਜੰਟ ਰਿਤੇਸ਼ ਕੁਮਾਰ ਗੁਪਤਾ ਨਾਲ ਵੀਰਵਾਰ ਦੇਰ ਰਾਤ ਦਰਭੰਗਾ ਨਗਰ ਥਾਣੇ ਦੇ ਹਸਨਚਕ ਮੁਹੱਲਾ ''ਚ ਆਪਣੀ ਗੱਡੀ ''ਚ ਸ਼ਰਾਬ ਪੀ ਰਹੇ ਸਨ। ਉਦੋਂ ਸੂਚਨਾ ਦੇ ਆਧਾਰ ''ਤੇ ਉਤਪਾਦ ਕਮਿਸ਼ਨਰ ਦੀਨਬੰਧੂ ਪੁਲਸ ਫੋਰਸ ਨਾਲ ਮੌਕੇ ''ਤੇ ਪੁੱਜੇ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। 
ਸੂਤਰਾਂ ਨੇ ਦੱਸਿਆ ਕਿ ਗੱਡੀ ਤੋਂ ਸ਼ਰਾਬ ਦੀ ਬੋਤਲ ਬਰਾਮਦ ਨਹੀਂ ਹੋਈ ਹੈ ਪਰ ਜਦੋਂ ਤਿੰਨਾਂ ਦੇ ਸਾਹ ਦੀ ਜਾਂਚ ਕੀਤੀ ਗਈ, ਉਦੋਂ ਉਸ ''ਚ ਉਨ੍ਹਾਂ ਦੇ ਸ਼ਰਾਬ ਪੀਣ ਦੀ ਪੁਸ਼ਟੀ ਹੋ ਗਈ। ਗੱਡੀ ''ਚੋਂ ਪਾਣੀ ਦੀ ਬੋਤਲ ਅਤੇ 2 ਗਿਲਾਸ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਨਿਆਇਕ ਅਦਾਲਤ ''ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ''ਚ ਲੈਂਦੇ ਹੋਏ ਜੇਲ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬਿਹਾਰ ''ਚ 5 ਅਪ੍ਰੈਲ ਤੋਂ ਪੂਰਨ ਸ਼ਰਾਬਬੰਦੀ ਲਾਗੂ ਹੈ। ਇਸ ਦੇ ਅਧੀਨ ਸ਼ਰਾਬ ਦਾ ਸੇਵਨ, ਵਿਕਰੀ ਅਤੇ ਉਤਪਾਦਨ ''ਤੇ ਪਾਬੰਦੀ ਹੈ।

Disha

This news is News Editor Disha