ਥਰੂਰ ਦਾ ਮੋਦੀ ਨੂੰ ਸਵਾਲ-ਮੁਸਲਿਮ ਟੋਪੀ ਤੇ ਹਰੇ ਰੰਗ ਤੋਂ ਪਰਹੇਜ ਕਿਉਂ?

Monday, Aug 06, 2018 - 05:11 PM (IST)

ਥਰੂਰ ਦਾ ਮੋਦੀ ਨੂੰ ਸਵਾਲ-ਮੁਸਲਿਮ ਟੋਪੀ ਤੇ ਹਰੇ ਰੰਗ ਤੋਂ ਪਰਹੇਜ ਕਿਉਂ?

ਨਵੀਂ ਦਿੱਲੀ— ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਮੁਸਲਿਮ ਟੋਪੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਪੀ. ਐੱਮ. ਮੋਦੀ ਨੂੰ ਸਵਾਲ ਕੀਤਾ ਕਿ ਉਹ ਆਪਣੇ ਸਿਰ 'ਤੇ ਵੱਖ-ਵੱਖ ਤਰ੍ਹਾਂ ਦੀ ਪੱਗ ਤਾਂ ਪਾ ਲੈਂਦੇ ਹਨ ਪਰ ਮੁਸਲਿਮ ਟੋਪੀ ਪਹਿਨਣ ਤੋਂ ਕਿਉਂ ਬਚਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਨੂੰ ਹਰ ਤਰ੍ਹਾਂ ਦੇ ਕੱਪੜਿਆਂ 'ਚ ਦੇਖਿਆ ਗਿਆ ਹੈ ਪਰ ਉਹ ਹਰੇ ਰੰਗ ਨੂੰ ਕਿਉਂ ਨਾ ਕਰਦੇ ਹਨ। 
 

ਹਰ ਕੱਪੜੇ 'ਚ ਦੇਖੇ ਗਏ ਹਨ ਮੋਦੀ—
ਤਿਰੂਵਨੰਤਪੁਰਮ 'ਚ ਆਯੋਜਿਤ ਨਫਰਤ ਖਿਲਾਫ: ਵਰਤਮਾਨ ਭਾਰਤ 'ਚ ਹਿੰਸਾ ਅਤੇ ਅਸਹਿਨਸ਼ੀਲਤਾ ਸਮਾਗਮ 'ਚ ਥਰੂਰ ਨੇ ਕਿਹਾ ਕਿ ਪੀ. ਐੱਮ. ਮੋਦੀ ਦੁਨੀਆ ਭਰ 'ਚ ਘੁੰਮਦੇ ਹਨ, ਜਿੱਥੇ ਉਹ ਵੱਖ-ਵੱਖ ਤਰੀਕੇ ਦੇ ਕੱਪੜੇ ਪਹਿਨਦੇ ਹਨ। ਉਹ ਦੇਸ਼-ਵਿਦੇਸ਼ 'ਚ ਹਰ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ ਪਰ ਉਨ੍ਹਾਂ ਨੂੰ ਕਦੀ ਵੀ ਕਿਸੇ ਨੇ ਹਰੇ ਰੰਗ ਦੇ ਕੱਪੜੇ ਪਹਿਨੇ ਹੋਏ ਨਹੀਂ ਦੇਖਿਆ। 
 

ਮੋਦੀ ਸ਼ਾਸਨ ਕਾਲ 'ਚ ਹੋਇਆ 90 ਫੀਸਦੀ ਅਪਰਾਧ—
ਇਸ ਦੌਰਾਨ ਸ਼ਸ਼ੀ ਥਰੂਰ ਨੇ ਮੋਦੀ ਪ੍ਰੋਗਰਾਮ 'ਚ ਦੰਗਿਆਂ ਦਾ ਆਂਕੜਾ ਵੀ ਸਾਹਮਣੇ ਰੱਖਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਚਾਰ ਸਾਲ ਦੇ ਮੋਦੀ ਸ਼ਾਸਨ ਕਾਲ 'ਚ 2920 ਦੰਗੇ ਹੋਏ। ਇਨ੍ਹਾਂ ਦੰਗਿਆਂ 'ਚ 389 ਲੋਕਾਂ ਦੀ ਹੱਤਿਆ ਹੋਈ ਅਤੇ 8 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿਛਲੇ 4 ਸਾਲ 'ਚ ਗਊ ਰੱਖਿਆ ਦੇ ਨਾਂ 'ਤੇ ਜਮ ਕੇ ਹਿੰਸਾ ਹੋਈ ਹੈ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਹੈ ਕਿ 90 ਫੀਸਦੀ ਅਪਰਾਧ ਭਾਜਪਾ ਸ਼ਾਸਿਤ ਪ੍ਰਦੇਸ਼ 'ਚ ਹੋਏ ਹਨ। 
 

ਸਵਾਮੀ ਅਗਨੀਵੇਸ਼ ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ—
ਇਸ ਨਾਲ ਹੀ ਕਾਂਗਰਸ ਨੇਤਾ ਨੇ ਸਮਾਜਿਕ ਪ੍ਰੋਗਰਾਮ ਸਵਾਮੀ ਅਗਨੀਵੇਸ਼ ਨਾਲ ਬਦਸਲੂਕੀ ਕਰਨ ਵਾਲਿਆਂ ਦੀ ਵੀ ਜਮ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਵਾਮੀ ਵਿਵੇਕਾਨੰਦ ਅੱਜ ਭਾਰਤ 'ਚ ਹੁੰਦੇ ਤਾਂ ਉਹ ਵੀ ਉਨ੍ਹਾਂ ਗੁੰਡਿਆਂ ਦੇ ਨਿਸ਼ਾਨੇ 'ਤੇ ਹੁੰਦੇ, ਜਿੰਨ੍ਹਾਂ ਨੇ ਸਵਾਮੀ ਅਗਨੀਵੇਸ਼ 'ਤੇ ਹਮਲਾ ਕੀਤਾ। ਉਹ ਉਨ੍ਹਾਂ ਦੇ ਚਿਹਰੇ 'ਤੇ ਵੀ ਸੁੱਟਣ ਲਈ ਇੰਜਣ ਦਾ ਤੇਲ ਲਿਆਉਣ ਅਤੇ ਉਨ੍ਹਾਂ ਨੂੰ ਸੁੱਟ ਕੇ ਲੱਤਾਂ ਨਾਲ ਕੁੱਟਮਾਰ ਕਰਨ। ਫਿਰ ਉਹ ਵੀ ਕਹਿੰਦੇ ਹਨ ਕਿ ਇਨਸਾਨੀਅਤ ਸਭ ਤੋਂ ਜ਼ਰੂਰੀ ਹੈ। ਇਸ ਸਮਾਗਮ 'ਚ ਸਵਾਮੀ ਅਗਨੀਵੇਸ਼ ਵੀ ਹਾਜ਼ਰ ਹੋਏ ਸਨ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਪੀ. ਐੱਮ. ਮੋਦੀ ਨੇ ਅਮਿਤ ਸ਼ਾਹ ਨਾਲ ਪਾਰਟੀ ਅਤੇ ਆਰ. ਐੱਸ. ਐੱਸ. 'ਤੇ ਕਬਜ਼ਾ ਕਰਕੇ ਲਿਆ ਹੈ।


Related News