31 ਮਈ ਤਕ ਦੇਸ਼ ''ਚ ਟੈਸਟਿੰਗ ਕਿੱਟਾਂ ਬਣਾਈਆਂ ਜਾਣਗੀਆਂ, ਰੋਜ਼ਾਨਾ ਹੋਣਗੇ 1 ਲੱਖ ਟੈਸਟ

04/28/2020 11:30:54 PM

ਨਵੀਂ ਦਿੱਲੀ (ਏਜੰਸੀਆਂ) : ਕੋਰੋਨਾ ਵਾਇਰਸ ਮਹਾਮਾਰੀ ਦੀ ਜਾਂਚ ਲਈ ਚੀਨ ਤੋਂ ਮੰਗਵਾਈ ਗਈ ਟੈਸਟਿੰਗ ਕਿੱਟ ਨੇ ਧੋਖਾ ਦੇ ਦਿੱਤਾ। ਇਸ ਦੇ ਬਾਅਦ ਹੁਣ ਭਾਰਤ ਨੇ ਆਪਣੇ ਇੱਥੇ ਹੀ ਟੈਸਟਿੰਗ ਕਿੱਟ ਬਣਾਉਣ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਮਈ ਮਹੀਨੇ ਤੱਕ ਭਾਰਤ 'ਚ ਟੈਸਟਿੰਗ ਕਿੱਟ ਬਣਾਉਣ 'ਚ ਸਫਲ ਹੋ ਜਾਵਾਂਗੇ। ਇਸ ਨੂੰ ਲੈ ਕੇ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਸਿਰਫ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗਾ। 31 ਮਈ ਤੱਕ ਦੇਸ਼ 'ਚ ਰੋਜ਼ਾਨਾ 1 ਲੱਖ ਟੈਸਟ ਹੋ ਸਕਣਗੇ।
ਕੇਂਦਰੀ ਸਿਹਤ ਮੰਤਰੀ ਨੇ ਇਸ ਮਾਮਲੇ 'ਤੇ ਇੱਕ ਰੀਵਿਊ ਬੈਠਕ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਜਲਦ ਹੀ ਅਸੀਂ ਆਪਣੇ ਇੱਥੇ ਟੈਸਟਿੰਗ ਕਿੱਟ ਬਣਾ ਲਵਾਂਗੇ, ਜਿਸ ਤੋਂ ਬਾਅਦ ਇੱਕ ਦਿਨ 'ਚ ਇੱਕ ਲੱਖ ਟੈਸਟ ਕੀਤੇ ਜਾ ਸਕਣਗੇ।
ਡਿਪਾਰਟਮੈਂਟ ਆਫ ਬਾਇਓ ਟੈਕਨੋਲਾਜੀ ਸਮੇਤ ਹੋਰ ਸੰਗਠਨਾਂ ਨਾਲ ਚਰਚਾ ਤੋਂ ਬਾਅਦ ਡਾ. ਹਰਸ਼ਵਰਧਨ ਨੇ ਇਹ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀ, ਬਾਇਓ ਟੈਕਨੋਲਾਜੀ ਐਕਸਪਰਟ ਵੈਕਸੀਨ ਬਣਾਉਣ ਦਾ ਕੰਮ ਸ਼ੁਰੂ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਜੈਨੇਟਿਕ ਸੀਕਵੈਂਸਿੰਗ ਨੂੰ ਲੈ ਕੇ ਵੀ ਸਟਡੀ ਸ਼ੁਰੂ ਹੋ ਗਈ ਹੈ।
PunjabKesari
ਗੁਡ ਨਿਊਜ਼ : 80 ਜ਼ਿਲ੍ਹਿਆਂ 'ਚ 7 ਦਿਨ ਤੋਂ ਕੋਈ ਕੇਸ ਨਹੀਂ
ਡਾ. ਹਰਸ਼ਵਰਧਨ ਨੇ ਦੱਸਿਆ ਕਿ ਦੇਸ਼ ਦੇ 80 ਜ਼ਿਲ੍ਹਿਆਂ 'ਚ ਪਿਛਲੇ 7 ਦਿਨਾਂ ਤੋਂ ਇੱਕ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇੰਨਾ ਹੀ ਨਹੀਂ 47 ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ 14 ਦਿਨਾਂ 'ਚ ਇੱਕ ਵੀ ਕੋਵਿਡ-19 ਦਾ ਕੇਸ ਨਹੀਂ ਆਇਆ ਹੈ। 39 ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ 21 ਦਿਨਾਂ ਤੋਂ ਇੱਕ ਵੀ ਕੇਸ ਨਹੀਂ ਆਇਆ ਹੈ।

ਦਿੱਲੀ ਦਾ ਪੂਰਾ ਨਕਸ਼ਾ ਪੂਰੀ ਤਰ੍ਹਾਂ ਰੈਡ ਜੋਨ 'ਚ ਤਬਦੀਲ
ਡਾ. ਹਰਸ਼ਵਰਧਨ ਦਿੱਲੀ 'ਚ ਲਗਾਤਾਰ ਵਧਦੇ ਕੋਰੋਨਾ ਸੰਕਰਮਣ 'ਤੇ ਪ੍ਰੇਸ਼ਾਨ ਹਨ। ਉਨ੍ਹਾਂ ਨੇ ਏਮਜ਼ ਸਹਿਤ ਹੋਰ ਕੇਂਦਰੀ ਸੰਸਥਾਨਾਂ ਨੂੰ ਦਿੱਲੀ 'ਤੇ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ ਹੈ। ਦਿੱਲੀ 'ਚ ਹੁਣ ਤੱਕ 98 ਹਾਟਸਪਾਟ ਖੇਤਰ ਐਲਾਨ ਹੋਣ ਤੋਂ ਬਾਅਦ ਰਾਜਧਾਨੀ ਦਾ ਨਕਸ਼ਾ ਪੂਰੀ ਤਰ੍ਹਾਂ ਰੈਡ ਜੋਨ 'ਚ ਤਬਦੀਲ ਹੋ ਗਿਆ ਹੈ। ਦਿੱਲੀ 'ਚ ਹੁਣ ਤੱਕ 33 ਡਾਕਟਰ 26 ਨਰਸ ਅਤੇ 24 ਸਿਹਤ ਕਰਮਚਾਰੀ ਪੀੜਤ ਹੋ ਚੁੱਕੇ ਹਨ। ਇਹ 4.11 ਫ਼ੀਸਦੀ ਦੀ ਦਰ ਹੋਰ ਰਾਜਾਂ ਦੀ ਤੁਲਨਾ 'ਚ ਕਾਫ਼ੀ ਜ਼ਿਆਦਾ ਹੈ।


Inder Prajapati

Content Editor

Related News