J&K: ਸ਼ੋਪੀਆਂ ''ਚ ਅੱਤਵਾਦੀਆਂ ਨੇ ਪੁਲਸ ਕਰਮਚਾਰੀ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Friday, Apr 24, 2020 - 12:03 AM (IST)

ਸ਼੍ਰੀਨਗਰ - ਦੇਸ਼ਵਿਆਪੀ ਲਾਕਡਾਊਨ ਦੌਰਾਨ ਜੰਮੂ ਅਤੇ ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਅੱਤਵਾਦੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਹਨ। ਅੱਤਵਾਦੀਆਂ ਨੇ ਸ਼ੋਪੀਆਂ ਜ਼ਿਲ੍ਹੇ 'ਚ ਵੀਰਵਾਰ ਦੇਰ ਸ਼ਾਮ ਇੱਕ ਪੁਲਸ ਕਰਮਚਾਰੀ ਨੂੰ ਉਸ ਦੇ ਘਰ ਦੇ ਬਾਹਰੋਂ ਅਗਵਾ ਕਰ ਲੈ ਗਏ।
ਜਾਣਕਾਰੀ ਮੁਤਾਬਕ, ਜਾਵੇਦ ਅਹਿਮਦ ਨਾਮ ਦੇ ਪੁਲਸ ਕਰਮਚਾਰੀ ਨੂੰ ਅੱਜ ਸ਼ਾਮ ਅੱਤਵਾਦੀਆਂ ਦੁਆਰਾ ਸ਼ੋਪੀਆਂ ਜ਼ਿਲ੍ਹੇ ਦੇ ਚਤਵਤਨ ਖੇਤਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰੋਂ ਅਗਵਾ ਕਰ ਲੈ ਗਏ। ਇਸ ਦੌਰਾਨ ਸ਼ੋਪੀਆਂ ਜ਼ਿਲ੍ਹੇ 'ਚ ਅਤੇ ਉਸ ਦੇ ਨੇੜੇ ਸੁਰੱਖਿਆ ਬਲਾਂ ਨੇ ਜਾਵੇਦ ਅਹਿਮਦ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪੁਲਸ ਕਰਮਚਾਰੀ ਜਾਵੇਦ ਅਹਿਮਦ ਪੈਰੀ ਜਕੁਰਾ 'ਚ ਤਾਇਨਾਤ ਸਨ। ਜਾਵੇਦ ਅਹਿਮਦ ਦੱਖਣ ਕਸ਼ਮੀਰ ਦੇ ਸ਼ੋਪੀਆਂ 'ਚ ਆਪਣੇ ਘਰ ਦੇ ਬਾਹਰ ਖੜੇ ਸਨ ਕਿ ਕੁੱਝ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਹਾਲਾਂਕਿ ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਤਲਾਸ਼ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।