ਜੰਮੂ ਕਸ਼ਮੀਰ : ਪੁਲਵਾਮਾ ''ਚ ਪੁਲਸ ਮੁਲਾਜ਼ਮ ਨੂੰ ਗੋਲੀ ਮਾਰਨ ਵਾਲਾ ਅੱਤਵਾਦੀ ਮੁਕਾਬਲੇ ''ਚ ਢੇਰ

06/03/2021 10:51:36 AM

ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ 'ਚ ਪੁਲਸ ਕੈਂਪਸ 'ਚ ਇਕ ਕਾਂਸਟੇਬਲ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ ਅੱਤਵਾਦੀ ਨੂੰ ਵੀਰਵਾਰ ਤੜਕੇ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ ਮਾਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਤ ਭਰ ਚੱਲੇ ਮੁਕਾਬਲੇ 'ਚ ਸੁਰੱਖਿਆ ਫ਼ੋਰਸਾਂ ਨੇ ਮੁਹੰਮਦ ਆਮੀਨ ਮਲਿਕ ਨੂੰ ਮਾਰ ਦਿੱਤਾ। ਅੱਤਵਾਦੀ ਪਹਿਲਾਂ ਆਤਮਸਮਰਪਣ ਕਰ ਚੁੱਕਿਆ ਸੀ। ਤ੍ਰਾਲ 'ਚ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਕੈਂਪਸ ਦੇ ਅੰਦਰ ਇਸ ਅੱਤਵਾਦੀ ਅਤੇ ਪੁਲਸ ਵਿਚਾਲੇ ਬੁੱਧਵਾਰ ਸ਼ਾਮ ਮੁਕਾਬਲਾ ਸ਼ੁਰੂ ਹੋ ਗਿਆ ਸੀ। ਮਲਿਕ ਨੇ ਕਾਂਸਟੇਬਲ ਅਮਜਦ ਖਾਨ ਦੀ ਰਾਈਫ਼ਲ ਖੋਹ ਲਈ ਸੀ ਅਤੇ ਉਨ੍ਹਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ।

ਖਾਨ ਨੂੰ ਇਲਾਜ ਲਈ ਇੱਥੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਅੱਤਵਾਦੀ ਰਾਈਫ਼ਲ ਨਾਲ ਕੈਂਪਸ 'ਚ ਲੁੱਕ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤ੍ਰਾਲ ਇਲਾਕੇ ਦੇ ਨਗਬਾਲ ਦੇ ਰਹਿਣ ਵਾਲੇ ਮਲਿਕ ਨੇ 12 ਬੋਰ ਦੀ ਰਾਈਫ਼ਲ ਨਾਲ 30 ਮਈ ਨੂੰ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਮਰਪਣ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀ ਨੂੰ ਬੁੱਧਵਾਰ ਨੂੰ ਫਿਰ ਤੋਂ ਆਤਮਸਮਰਪਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇੱਥੇ ਤੱਕ ਕਿ ਉਸ ਦੇ ਮਾਤਾ-ਪਿਤਾ ਨੂੰ ਵੀ ਉਸ ਨੂੰ ਮਨਾਉਣ ਲਈ ਬੁਲਾਇਆ ਸੀ। ਹਾਲਾਂਕਿ ਮਲਿਕ ਨੇ ਆਤਮਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਸੁਰੱਖਿਆ ਫ਼ੋਰਸਾਂ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਸੁਰੱਖਿਆ ਫ਼ੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ 'ਚ ਉਹ ਮਾਰਿਆ ਗਿਆ।


DIsha

Content Editor

Related News