ਤੇਲੰਗਾਨਾ ਵੋਟਰ ਲਿਸਟ ਵਿਵਾਦ : 73 ਲੱਖ ਨਾਂ ਹਟਾਉਣ ’ਤੇ ਭੜਕੇ CM ਰੈੱਡੀ, ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
Sunday, Aug 30, 2026 - 08:19 AM (IST)
ਹੈਦਰਾਬਾਦ (ਏਜੰਸੀ) - ਤੇਲੰਗਾਨਾ ’ਚ ਚੱਲ ਰਹੇ ਵੋਟਰ ਲਿਸਟ ਦੀ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਮੁਹਿੰਮ ਨੂੰ ਲੈ ਕੇ ਵੱਡਾ ਰਾਜਨੀਤਕ ਤੂਫ਼ਾਨ ਖੜ੍ਹਾ ਹੋ ਗਿਆ ਹੈ। ਸੂਬੇ ਦੀ ਕੁੱਲ ਵੋਟਰ ਲਿਸਟ ’ਚੋਂ 73 ਲੱਖ ਤੋਂ ਵੱਧ ਵੋਟਰਾਂ ਦੇ ਨਾਂ ਕੱਟਣ ਜਾਂ ਸ਼ੱਕੀ ਸ਼੍ਰੇਣੀ (ਏ. ਐੱਸ. ਡੀ. ਡੀ.- ਗੈਰ-ਹਾਜ਼ਰ, ਸ਼ਿਫਟਿਡ, ਮ੍ਰਿਤਕ ਅਤੇ ਡੁਪਲੀਕੇਟ) ’ਚ ਪਾਏ ਜਾਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਦਰਵਾਜ਼ਾ ਖੜਕਾਇਆ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਪ੍ਰਗਟਾਈ ਹੈ।
ਪੜ੍ਹੋ ਇਹ ਵੀ - ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ
ਮੁੱਖ ਮੰਤਰੀ ਰੇਵੰਤ ਰੈੱਡੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਭੇਜੀ ਆਪਣੀ ਚਿੱਠੀ ’ਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 10 ਜੂਨ 2026 ਤੱਕ ਸੂਬੇ ’ਚ ਕੁੱਲ 3.38 ਕਰੋੜ ਰਜਿਸ਼ਟਰ ਵੋਟਰ ਸਨ। ਹਾਲਾਂਕਿ, ਨਵੀਂ ਐੱਸ. ਆਈ. ਆਰ. ਮੁਹਿੰਮ ਦੌਰਾਨ ਇਨ੍ਹਾਂ ’ਚੋਂ 73.39 ਲੱਖ ਨਾਂਵਾਂ ਨੂੰ ਗੈਰ-ਹਾਜ਼ਰ, ਸ਼ਿਫਟਿਡ, ਮ੍ਰਿਤਕ ਜਾਂ ਡੁਪਲੀਕੇਟ ਦੀ ਸ਼੍ਰੇਣੀ ’ਚ ਪਾਇਆ ਗਿਆ ਹੈ। ਚਿੱਠੀ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਚੋਣ ਕਮਿਸ਼ਨ ਦੀ ਤਸਦੀਕ ਪ੍ਰਕਿਰਿਆ ’ਚ ਗੰਭੀਰ ਖਾਮੀਆਂ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਮੌਜੂਦਾ ਪ੍ਰਣਾਲੀ ’ਚ ਇਹ ਤੈਅ ਕਰਨ ਦਾ ਕੋਈ ਸਪੱਸ਼ਟ ਤੰਤਰ ਨਹੀਂ ਹੈ ਕਿ ਵੋਟਰ ਸਿਰਫ ਕੁਝ ਸਮੇਂ ਲਈ ਬਾਹਰ ਗਿਆ ਹੈ ਜਾਂ ਹਮੇਸ਼ਾ ਲਈ ਸ਼ਿਫਟ ਹੋ ਗਿਆ ਹੈ। ਜੋ ਲੋਕ ਰੋਜ਼ਗਾਰ, ਵਿਆਹ ਜਾਂ ਹੋਰ ਵਜ੍ਹਾ ਕਰ ਕੇ ਥੋੜ੍ਹੇ ਸਮੇਂ ਲਈ ਦੂਜੀ ਜਗ੍ਹਾ ਗਏ ਹਨ, ਉਨ੍ਹਾਂ ਦੇ ਨਾਂ ਬਿਨਾਂ ਉਚਿਤ ਪ੍ਰਕਿਰਿਆ ਦੇ ਹਟਾਏ ਜਾ ਰਹੇ ਹਨ।
ਪੜ੍ਹੋ ਇਹ ਵੀ - ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ
ਦਿੱਲੀ ’ਚ 47.7 ਲੱਖ ਵੋਟਰਾਂ ਦੇ ਨਾਂ ਖਰੜਾ ਵੋਟਰ ਲਿਸਟ ਤੋਂ ਹਟੇ
ਰਾਸ਼ਟਰੀ ਰਾਜਧਾਨੀ ’ਚ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਪ੍ਰਕਿਰਿਆ ਤੋਂ ਬਾਅਦ ਤਿਆਰ ਕੀਤੀ ਗਈ ਖਰੜਾ ਵੋਟਰ ਲਿਸਟ ਸੋਮਵਾਰ ਨੂੰ ਪ੍ਰਕਾਸ਼ਤ ਕੀਤੀ ਜਾ ਸਕਦੀ ਹੈ। ਪਹਿਲਾਂ ਦਰਜ 1.45 ਕਰੋੜ ਵੋਟਰਾਂ ’ਚੋਂ 47.7 ਲੱਖ ਵੋਟਰਾਂ ਨੂੰ ਖਰੜਾ ਲਿਸਟ ’ਚ ਜਗ੍ਹਾ ਨਹੀਂ ਮਿਲੀ ਹੈ। ਅੰਤਿਮ ਵੋਟਰ ਲਿਸਟ 4 ਨਵੰਬਰ ਨੂੰ ਪ੍ਰਕਾਸ਼ਿਤ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਖਰੜਾ ਵੋਟਰ ਲਿਸਟ ’ਚ ਸ਼ਾਮਲ ਨਹੀਂ ਕੀਤੇ ਗਏ ਲੋਕ 31 ਅਗਸਤ ਤੋਂ 30 ਸਤੰਬਰ ਵਿਚਾਲੇ ਦਾਅਵੇ ਅਤੇ ਇਤਰਾਜ਼ ਦਾਖਲ ਕਰ ਕੇ ਆਪਣਾ ਨਾਂ ਸ਼ਾਮਲ ਕਰਵਾ ਸਕਦੇ ਹਨ।
ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
