ਤੇਜਸਵੀ ਯਾਦਵ ਨੇ ਪਿਤਾ ਲਾਲੂ ਦੀ ਸਿਹਤ ਸਬੰਧੀ ਪ੍ਰਗਟਾਈ ਚਿੰਤਾ

04/28/2020 7:06:04 PM

ਨਵੀਂ ਦਿੱਲੀ-ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਚਾਰਾ ਘੋਟਾਲੇ 'ਚ ਸਜ਼ਾ ਪ੍ਰਾਪਤ ਲਾਲੂ ਪ੍ਰਸਾਦ ਯਾਦਵ ਰਾਂਚੀ ਦੇ ਰਿਮਸ ਹਸਪਤਾਲ 'ਚ ਭਰਤੀ ਹਨ। ਇਸ ਦੌਰਾਨ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਦੇ ਕੋਲ ਇਕ ਮਰੀਜ਼ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਰਾਂਚੀ ਤੋਂ ਪਟਨਾ ਤੱਕ ਹਫੜਾ-ਦਫੜੀ ਮੱਚ ਗਿਆ ਹੈ, ਜਿਸ 'ਤੇ ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰਿਵਾਰ ਸਮੇਤ ਅੱਜ ਲਾਲੂ ਪ੍ਰਸਾਦ ਦੇ ਲੱਖਾਂ ਸਮਰਥਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ 'ਚ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀ.ਐੱਮ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਹਰ ਕੋਈ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਦਰਦ ਨਹੀਂ ਸਮਝ ਸਕਦਾ ਹੈ। 

ਦੱਸਣਯੋਗ ਹੈ ਕਿ ਜੇਲ 'ਚ ਬੰਦ ਲਾਲੂ ਪ੍ਰਸਾਦ ਦੀ ਰੋਜ਼ਾਨਾ ਜਾਂਚ ਕਰ ਰਹੇ ਡਾਕਟਰ ਉਮੇਸ਼ ਪ੍ਰਸਾਦ ਕੋਲ ਇਕ ਹੋਰ ਮਰੀਜ਼ ਭਰਤੀ ਹੋਇਆ ਸੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਨੂੰ ਲੈ ਕੇ ਤੇਜਸਵੀ ਯਾਦਵ ਨੇ ਕਿਹਾ ਕਿ ਇਸ ਗਲੋਬਲੀ ਸੰਕਟ ਦੇ ਸਮੇਂ ਜੇਲ 'ਚ ਬੰਦ ਉਨ੍ਹਾਂ ਦੇ ਪਿਤਾ ਦੇ ਸਿਹਤ ਨੂੰ ਲੈ ਕੇ ਅਸੀਂ ਸਾਰੇ ਗੰਭੀਰ ਹਾਂ।

ਤੇਜਸਵੀ ਯਾਦਵ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਲਾਲੂ ਪ੍ਰਸਾਦ ਦੀ ਉਮਰ 72 ਸਾਲ ਹੈ ਅਤੇ ਕਈ ਬੀਮਾਰੀਆਂ ਨਾਲ ਪੀੜਤ ਹਨ, ਜਿਸ 'ਤੇ ਸਰਕਾਰ ਤੋਂ ਲੈ ਕੇ ਅਦਾਲਤ ਤੱਕ ਨੂੰ ਮਨੁੱਖਤਾ ਦੇ ਆਧਾਰ 'ਤੇ ਉਨ੍ਹਾਂ ਨੂੰ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਪਰ ਇੰਝ ਨਾ ਹੋਣਾ ਬਦਕਿਸਮਤੀ ਹੈ। ਹਾਲਾਂਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਰਾਂਚੀ 'ਚ ਇਕ ਉੱਚ ਪੱਧਰੀ ਬੈਠਕ ਹੋਈ ਸੀ, ਜਿਸ 'ਚ ਲਾਲੂ ਵਰਗੇ ਹੋਰ ਅਪਰਾਧੀਆਂ ਨੂੰ ਪੈਰੋਲ 'ਤੇ ਛੱਡੇ ਜਾਣ 'ਤੇ ਚਰਚਾ ਹੋਈ ਸੀ। 

Iqbalkaur

This news is Content Editor Iqbalkaur