J&K ''ਚ ਅੱਤਵਾਦੀ ਹਮਲੇ ''ਚ ਸ਼ਹੀਦ ਬਿਸਵਾਲ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਈ, ਉਮੜੀ ਲੋਕਾਂ ਦੀ ਭੀੜ

Saturday, Apr 22, 2023 - 04:57 PM (IST)

J&K ''ਚ ਅੱਤਵਾਦੀ ਹਮਲੇ ''ਚ ਸ਼ਹੀਦ ਬਿਸਵਾਲ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਈ, ਉਮੜੀ ਲੋਕਾਂ ਦੀ ਭੀੜ

ਓਡੀਸ਼ਾ- ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਅੱਤਵਾਦੀ ਹਮਲਾ ਹੋਇਆ, ਜਿਸ ਵਿਚ ਭਾਰਤੀ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿਚੋਂ ਇਕ ਓਡੀਸ਼ਾ ਦਾ ਜਵਾਨ ਲਾਂਸ ਨਾਇਕ ਦੇਬਾਸ਼ੀਸ਼ ਬਸਵਾਲ ਵੀ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਅਲਗੁਮ ਪੁੱਜੀ। ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਪੁਰੀ 'ਚ ਲਿਆਂਦੀ ਗਈ, ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕਾਂ ਦੀ ਭੀੜ ਉਮੜੀ। 

PunjabKesari

ਸ਼ਹੀਦ ਬਿਸਵਾਲ ਆਪਣੇ ਪਿੱਛੇ ਪਤਨੀ ਅਤੇ 3 ਮਹੀਨੇ ਦੀ ਧੀ ਨੂੰ ਛੱਡ ਗਏ। ਦੱਸ ਦੇਈਏ ਕਿ ਬਿਸਵਾਲ ਪੁਰੀ ਦੇ ਅਲਗੁਮ ਪਿੰਡ ਦੇ ਰਹਿਣ ਵਾਲੇ ਹਨ। ਉਹ 2021 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਬਿਸਵਾਲ ਦੇ ਚਚੇਰੇ ਭਰਾ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸਨ। ਫ਼ੌਜ 'ਚ ਜਾਣਾ ਹੀ ਉਨ੍ਹਾਂ ਦਾ ਹਮੇਸ਼ਾ ਟੀਚਾ ਸੀ, ਇਸੇ ਜਜ਼ਬੇ ਨਾਲ ਉਹ ਫ਼ੌਜ 'ਚ ਭਰਤੀ ਹੋਏ ਸਨ। ਪਰਿਵਾਰ ਮੁਤਾਬਕ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਨੂੰ ਇਹ ਦਿਨ ਵੀ ਦੇਖਣਾ ਪਵੇਗਾ। ਦੇਬ 30 ਸਾਲ ਦੀ ਉਮਰ ਵਿਚ ਹੀ ਛੱਡ ਕੇ ਚਲਾ ਜਾਵੇਗਾ। ਦਾਦਾ ਨੇ ਕਿਹਾ ਕਿ ਅਸੀਂ ਇਕ ਬਹਾਦਰ ਪੁੱਤਰ ਗੁਆ ਦਿੱਤਾ। ਜੋ ਪਰਿਵਾਰ ਦੇ ਨਾਲ-ਨਾਲ ਦੇਸ਼ ਪ੍ਰਤੀ ਵੀ ਈਮਾਨਦਾਰ ਸੀ।

 

ਦੱਸ ਦੇਈਏ ਕਿ 20 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਫ਼ੌਜ ਦੇ ਵਾਹਨ ਵਿਚ ਅਚਾਨਕ ਅੱਗ ਲੱਗ ਗਈ ਸੀ। ਇਸ ਅੱਤਵਾਦੀ ਹਮਲੇ ਵਿਚ ਪੰਜਾਬ ਦੇ 4 ਅਤੇ ਓਡੀਸ਼ਾ ਦਾ ਇਕ ਜਵਾਨ ਸ਼ਹੀਦ ਹੋਏ ਹਨ। ਸ਼ਹੀਦ ਹੋਏ ਜਵਾਨਾਂ ਦੀ ਪਛਾਣ ਮਨਦੀਪ ਸਿੰਘ, ਕੁਲਵੰਤ ਸਿੰਘ, ਹਰਕ੍ਰਿਸ਼ਨ ਸਿੰਘ, ਦੇਬਾਸ਼ੀਸ਼ ਬਸਵਾਲ ਅਤੇ ਸੇਵਕ ਸਿੰਘ ਦੇ ਰੂਪ ਵਿਚ ਹੋਈ। 


author

Tanu

Content Editor

Related News