ਸਰਕਾਰੀ ਸਕੂਲ ਦੇ ਟੀਚਰਾਂ ਨੇ ਚੰਦਾ ਇਕੱਠਾ ਕਰ ਕੇ ਗਰੀਬ ਬੱਚਿਆਂ ਲਈ ਬਣਾਈ ਸਮਾਰਟ ਕਲਾਸ

Monday, Sep 04, 2023 - 06:33 PM (IST)

ਸਰਕਾਰੀ ਸਕੂਲ ਦੇ ਟੀਚਰਾਂ ਨੇ ਚੰਦਾ ਇਕੱਠਾ ਕਰ ਕੇ ਗਰੀਬ ਬੱਚਿਆਂ ਲਈ ਬਣਾਈ ਸਮਾਰਟ ਕਲਾਸ

ਇੰਦੌਰ (ਭਾਸ਼ਾ)- ਇੰਦੌਰ ਦੇ ਬਿਜਲਪੁਰ ਇਲਾਕੇ ਦੇ ਸਰਕਾਰੀ ਪ੍ਰਯੋਗਾਤਮਕ ਸੈਕੰਡਰੀ ਸਕੂਲ ਦਾ ਨਜ਼ਾਰਾ ਆਮ ਸਰਕਾਰੀ ਸਕੂਲਾਂ ਨਾਲੋਂ ਕਾਫ਼ੀ ਵੱਖਰਾ ਹੈ। ਇਸ ਸਕੂਲ ਦੇ ਅਧਿਆਪਕਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਆਡੀਓ-ਵਿਜ਼ੂਅਲ ਮਾਧਿਅਮ ਰਾਹੀਂ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਖ਼ੁਦ ਚੰਦਾ ਇਕੱਠਾ ਕਰ ਕੇ ਇਕ 'ਸਮਾਰਟ' ਕਲਾਸਰੂਮ ਤਿਆਰ ਕੀਤਾ ਹੈ। ਸਕੂਲ ਦੇ ਪ੍ਰਾਇਮਰੀ ਅਧਿਆਪਕ ਪੀਯੂਸ਼ ਦੂਬੇ ਨੇ ਸੋਮਵਾਰ ਨੂੰ ਦੱਸਿਆ,“ਇਕ ਵਾਰ ਮੈਂ ਆਪਣੇ ਲੈਪਟਾਪ ਦੀ ਮਦਦ ਨਾਲ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਮੈਂ ਦੇਖਿਆ ਕਿ ਖਾਸ ਕਰਕੇ ਪਹਿਲੀ ਅਤੇ ਦੂਜੀ ਜਮਾਤ ਦੇ ਬੱਚੇ ਲੈਪਟਾਪ ਤੋਂ ਪੜ੍ਹਾਈ ਕਰਨ ਵਿਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਇਸ ਕਾਰਨ ਸਾਡੇ ਅਧਿਆਪਕਾਂ ਦੇ ਮਨ ਵਿਚ ਬੱਚਿਆਂ ਲਈ ਸਮਾਰਟ ਕਲਾਸਰੂਮ ਤਿਆਰ ਕਰਨ ਦਾ ਵਿਚਾਰ ਆਇਆ।''

ਇਹ ਵੀ ਪੜ੍ਹੋ : ਤਿੜਕ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ! 5 ਧੀਆਂ ਨੇ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ, ਨਿਭਾਈਆਂ ਅੰਤਿਮ ਰਸਮਾਂ

ਉਨ੍ਹਾਂ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਨੇ ਕਰੀਬ 23,000 ਰੁਪਏ ਇਕੱਠੇ ਕਰਕੇ ਇਕ ਪ੍ਰਾਜੈਕਟਰ, ਚਾਰ ਸਪੀਕਰਾਂ ਦਾ ਸੈੱਟ ਆਦਿ ਖਰੀਦ ਕੇ ਇਕ 'ਸਮਾਰਟ' ਕਲਾਸ ਰੂਮ ਤਿਆਰ ਕੀਤਾ ਹੈ। ਸਕੂਲ ਇੰਚਾਰਜ ਸੋਨਾਲੀ ਡਗਾਂਵਕਰ ਨੇ ਦੱਸਿਆ ਕਿ ਬੱਚੇ ਸਮਾਰਟ ਕਲਾਸ ਵਿਚ ਬੜੇ ਉਤਸ਼ਾਹ ਨਾਲ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਸਮਾਰਟ ਕਲਾਸਾਂ ਵਿਚ ਆਡੀਓ-ਵਿਜ਼ੂਅਲ ਮਾਧਿਅਮ ਰਾਹੀਂ ਪੜ੍ਹਾਉਣ ਕਾਰਨ ਸਕੂਲ ਵਿਚ ਪਹਿਲੀ ਜਮਾਤ ਵਿਚ ਦਾਖ਼ਲਾ ਲੈਣ ਵਾਲੇ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸਕੂਲ ਦੀ ਪ੍ਰਾਇਮਰੀ ਅਧਿਆਪਕਾ ਵੰਦਨਾ ਪਰਮਾਰ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚੇ ਬੁੱਧੀ ਅਤੇ ਪ੍ਰਤਿਭਾ ਦੇ ਮਾਮਲੇ ਵਿਚ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ, ਸ਼ਰਤੀਆ ਉਨ੍ਹਾਂ ਨੂੰ ਸਹੀ ਰਾਹ ਵਿਖਾਇਆ ਜਾਵੇ। ਉਨ੍ਹਾਂ ਕਿਹਾ,“ਅਸੀਂ ਆਪਣੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮਾਰਟ ਕਲਾਸਰੂਮਾਂ ਰਾਹੀਂ ਵਧੀਆ ਸਿੱਖਣ ਦਾ ਮਾਹੌਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਜਲਪੁਰ ਖੇਤਰ ਦੇ ਕਰੀਬ 300 ਵਿਦਿਆਰਥੀਆਂ ਵਾਲੇ ਇਸ ਸੈਕੰਡਰੀ ਸਕੂਲ ਵਿਚ ਪੜ੍ਹਦੇ ਜ਼ਿਆਦਾਤਰ ਬੱਚੇ ਗਰੀਬ ਪਰਿਵਾਰਾਂ ਦੇ ਹਨ ਅਤੇ ਸਪੱਸ਼ਟ ਹੈ ਕਿ ਉਨ੍ਹਾਂ ਦੇ ਪਰਿਵਾਰ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫੀਸਾਂ ਦਾ ਬੋਝ ਨਹੀਂ ਚੁੱਕ ਸਕਦੇ। ਸਕੂਲੀ ਬੱਚਿਆਂ ਦਾ ਕਹਿਣਾ ਹੈ ਕਿ ਸਿਰਫ਼ ਬਲੈਕਬੋਰਡ ਦੀ ਬਜਾਏ ਪ੍ਰਾਜੈਕਟਰ 'ਤੇ ਪੜ੍ਹਨ 'ਚ ਨਾ ਸਿਰਫ਼ ਉਨ੍ਹਾਂ ਨੂੰ ਮਜ਼ਾ ਆ ਰਿਹਾ ਹੈ, ਸਗੋਂ ਉਹ ਕਲਾਸ ਰੂਮ ਵਿਚ ਪੜ੍ਹਾਏ ਜਾਣ ਵਾਲੇ ਪਾਠਾਂ ਨੂੰ ਵੀ ਚੰਗੀ ਤਰ੍ਹਾਂ ਸਮਝਣ ਦੇ ਸਮਰੱਥ ਹਨ। 2ਵੀਂ ਜਮਾਤ ਦੇ ਵਿਦਿਆਰਥੀ ਫੈਜ਼ਾਨ ਨੇ ਆਪਣੀ ਹਲਕੀ ਜ਼ੁਬਾਨ ਵਿਚ ਕਿਹਾ,“ਸਾਨੂੰ ਪ੍ਰਾਜੈਕਟਰ ਨਾਲ ਪੜ੍ਹਾਈ ਕਰਨ ਦਾ ਮਜ਼ਾ ਆਉਂਦਾ ਹੈ। ਅਸੀਂ ਪ੍ਰਾਜੈਕਟਰ ਤੋਂ (ਹਿੰਦੀ ਵਰਣਮਾਲਾ), ਗਿਣਤੀ-ਪਹਾੜੇ ਆਦਿ ਸਿੱਖਦੇ ਹਾਂ। ਮੈਂ ਵੱਡਾ ਹੋ ਕੇ ਆਪਣੇ ਸਕੂਲ ਦੇ ਅਧਿਆਪਕਾਂ ਵਾਂਗ ਬਣਨਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News