Takht Sri Hazur Sahib ਆਉਣ ਵਾਲੀ ਸੰਗਤਾਂ ਲਈ ਇੰਝ ਕੀਤਾ ਜਾਂਦਾ ਲੰਗਰ ਦਾ ਖ਼ਾਸ ਪ੍ਰਬੰਧ (ਵੀਡੀਓ)
Tuesday, Nov 05, 2024 - 04:45 PM (IST)
ਮਹਾਰਾਸ਼ਟਰ - ਸਿੱਖ ਧਰਮ ਨਾਲ ਸਬੰਧਤ ਪੰਜ ਤਖ਼ਤਾਂ ਵਿੱਚੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਗੋਦਾਵਰੀ ਨਦੀ ਨੇੜੇ ਸੁਸ਼ੋਭਿਤ ਪਵਿੱਤਰ ਅਸਥਾਨ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਧਾਰਮਿਕ ਸਥਾਨ 'ਤੇ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ ਅਤੇ ਖ਼ਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਲੰਗਰ ਜ਼ਰੂਰ ਸ਼ਕਾਇਆ ਜਾਂਦਾ ਹੈ। ਉਕਤ ਸਥਾਨ ਦੇ ਗੁਰੂਘਰ ਵਲੋਂ ਸੱਚਖੰਡ ਐਕਸਪ੍ਰੈੱਸ ’ਚ ਵੀ ਲੰਗਰ ਵਰਤਾਉਣ ਦੀ ਸੇਵਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - ਸਰਕਾਰੀ ਕਰਮਚਾਰੀਆਂ ਨੇ ਭੁੱਲ ਕੇ ਵੀ ਕੀਤਾ ਆਹ ਕੰਮ, ਤਾਂ ਜਾਵੇਗੀ ਨੌਕਰੀ, ਜਾਰੀ ਹੋਏ ਹੁਕਮ
ਉਕਤ ਸਥਾਨ 'ਤੇ ਬੜੀ ਸ਼ਰਧਾ-ਭਾਵਨਾ ਤੇ ਸਤਿਕਾਰ ਨਾਲ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਮੌਕੇ ਲੰਗਰ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਕਿਹਾ ਕਿ ਉਹ ਲੰਗਰ ਤਿਆਰ ਕਰਨ ਲਈ ਸਵੇਰੇ 5 ਵਜੇ ਆਉਂਦੇ ਹਨ ਅਤੇ 9 ਵਜੇ ਜਾਂਦੇ ਹਨ। ਫਿਰ ਉਹ ਸ਼ਾਮ ਦੇ 6 ਵਜੇ ਆਉਂਦੇ ਹਨ ਅਤੇ ਰਾਤ ਦੇ 10 ਵਜੇ ਵਾਪਸ ਘਰ ਜਾਂਦੇ ਹਨ। ਉਹਨਾਂ ਕਿਹਾ ਕਿ ਉਕਤ ਸਥਾਨ 'ਤੇ ਆਉਣ ਵਾਲੀ ਸੰਗਤ ਲਈ ਰੋਜ਼ਾਨਾ ਦੋ ਕੁਇੰਟਲ ਤੋ ਵੱਧ ਲੰਗਰ ਤਿਆਰ ਕੀਤਾ ਜਾਂਦਾ ਹੈ। ਉਕਤ ਸਥਾਨ 'ਤੇ ਹੋਲੇ ਮੁਹਲੇ ਦੇ ਮੌਕੇ 7, 10, 11 ਕੁਇੰਟਲ ਦੇ ਕਰੀਬ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਤਿਆਰ ਕਰ ਰਹੇ ਸੇਵਾਦਾਰਾਂ ਦਾ ਸਮਾਂ ਅਤੇ ਸ਼ਿਫਟਾਂ 15 ਦਿਨਾਂ ਬਾਅਦ ਬਦਲ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਵੀਡੀਓ ਵਾਇਰਲ
ਸੇਵਾਦਾਰ ਨੇ ਕਿਹਾ ਕਿ ਉਕਤ ਸਥਾਨ 'ਤੇ ਸੇਵਾ ਕਰਕੇ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਲੰਗਰ ਤਿਆਰ ਕਰਨ ਦੇ ਨਾਲ-ਨਾਲ ਅਸੀਂ ਇਥੇ ਆਉਣ ਵਾਲੀ ਸੰਗਤ ਨੂੰ ਲੰਗਰ ਛਕਾਉਣ ਦੀ ਸੇਵਾ ਵੀ ਕਰਦੇ ਹਾਂ। ਜਦੋਂ ਤੋਂ ਅਸੀਂ ਇਥੇ ਆ ਕੇ ਸੇਵਾ ਕਰਦੇ ਪਏ ਹਾਂ ਸਾਡੇ ਘਰ ਬਹੁਤ ਬਰਕਤ ਹੋਈ ਹੈ, ਬਹੁਤ ਕਿਰਪਾ ਹੋਈ ਹੈ। ਇਹ ਸਾਰਾ ਲੰਗਰ ਸਟੀਮ ਨਾਲ ਤਿਆਰ ਕੀਤਾ ਜਾਂਦਾ ਹੈ। ਇਥੇ ਆਉਣ ਵਾਲੀ ਸੰਗਤ ਕਦੇ ਵੀ ਭੁੱਖੇ ਢਿੱਡ ਨਹੀਂ ਰਹਿੰਦੀ। ਸੰਗਤ ਨੂੰ ਇਹ ਲੰਗਰ ਉਹਨਾਂ ਨੂੰ ਪੈਕ ਕਰਕੇ ਵੀ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ - Good News : 2 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8