J&K ਦੇ ਨਾਲ ਲੱਗਦੇ ਪੰਜਾਬ ਦੇ ਇਸ ਇਲਾਕੇ ''ਚ ਦੇਖੇ ਗਏ ਸ਼ੱਕੀ ਵਿਅਕਤੀ, ਖੰਗਾਲਿਆ ਜਾ ਰਿਹੈ ਚੱਪਾ-ਚੱਪਾ

Wednesday, Jul 24, 2024 - 04:52 AM (IST)

J&K ਦੇ ਨਾਲ ਲੱਗਦੇ ਪੰਜਾਬ ਦੇ ਇਸ ਇਲਾਕੇ ''ਚ ਦੇਖੇ ਗਏ ਸ਼ੱਕੀ ਵਿਅਕਤੀ, ਖੰਗਾਲਿਆ ਜਾ ਰਿਹੈ ਚੱਪਾ-ਚੱਪਾ

ਕਠੂਆ (ਲੋਕੇਸ਼) : ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਅਧੀਨ ਪੈਂਦੇ ਇਕ ਪਿੰਡ 'ਚ ਕੁਝ ਸ਼ੱਕੀ ਵਿਅਕਤੀਆਂ ਦੇ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ 'ਚ 7 ਸ਼ੱਕੀ ਵਿਅਕਤੀ ਦੇਖੇ ਗਏ ਹਨ, ਜਿਸ ਤੋਂ ਬਾਅਦ ਪੁਲਸ ਨੇ ਉਕਤ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਹੈ।

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ 4 ਸ਼ਾਰਪ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ, GTB ਹਸਪਤਾਲ 'ਚ ਗੋਲੀ ਚਲਾਉਣ ਵਾਲਾ ਵੀ ਆਇਆ ਅੜਿੱਕੇ

ਜਾਣਕਾਰੀ ਅਨੁਸਾਰ ਅੱਜ ਸੀਮਾ ਦੇਵੀ ਪਤਨੀ ਤਰਸੇਮ ਸਿੰਘ ਪਠਾਨੀਆ ਵਾਸੀ ਪਿੰਡ ਫੰਗਟੋਲੀ, ਥਾਣਾ ਮਾਮੂਨ ਕੈਂਟ, ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਪਿੱਛੇ ਜੰਗਲ ਵਿੱਚੋਂ 7 ਸ਼ੱਕੀ ਦਾੜ੍ਹੀ ਵਾਲੇ ਵਿਅਕਤੀਆਂ ਨੂੰ ਸਾਦੇ ਕੱਪੜਿਆਂ ਵਿਚ ਅਤੇ ਪਿੱਠੂ ਬੈਗ ਪਾਏ ਹੋਏ ਦੇਖਿਆ। ਉਕਤ ਸ਼ੱਕੀ ਵਿਅਕਤੀਆਂ ਨੇ ਔਰਤ ਤੋਂ ਪੀਣ ਲਈ ਪਾਣੀ ਮੰਗਿਆ ਅਤੇ ਪਾਣੀ ਪੀਣ ਤੋਂ ਬਾਅਦ ਉਕਤ ਸ਼ੱਕੀ ਮੁੜ ਜੰਗਲ ਵੱਲ ਚਲੇ ਗਏ। ਦੱਸਣਯੋਗ ਹੈ ਕਿ ਉਕਤ ਔਰਤ ਦਾ ਘਰ ਉਪਰੋਕਤ ਪਿੰਡ ਦੇ ਬਾਹਰਵਾਰ ਹੈ ਅਤੇ ਨੇੜੇ ਹੀ 2-3 ਘਰ ਹਨ। ਉਸ ਦੇ ਘਰ ਦੇ ਪਿੱਛੇ ਜੰਗਲ ਹੈ। ਇਸ ਤੋਂ ਬਾਅਦ ਔਰਤ ਨੇ ਸਥਾਨਕ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਇਲਾਕੇ ਦੇ ਹਰ ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News