J&K: ਮੁਅੱਤਲ DSP ਦੇਵਿੰਦਰ ਸਿੰਘ ਨੂੰ ਤੱਤਕਾਲ ਪ੍ਰਭਾਵ ਨਾਲ ਕੀਤਾ ਗਿਆ ਬਰਖਾਸਤ
Thursday, May 20, 2021 - 09:16 PM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਾਜ ਪੁਲਸ ਦੇ ਮੁਅੱਤਲ ਡੀ.ਐੱਸ.ਪੀ. ਦੇਵਿੰਦਰ ਸਿੰਘ ਨੂੰ ਤੱਤਕਾਲ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੁਪਵਾੜਾ ਜ਼ਿਲ੍ਹੇ ਦੇ ਦੋ ਅਧਿਆਪਕਾਂ ਨੂੰ ਬਰਖਾਸਤ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਸਾਲ 2020 ਵਿੱਚ ਦੇਵਿੰਦਰ ਸਿੰਘ ਨੂੰ ਅੱਤਵਾਦੀਆਂ ਨਾਲ ਮਿਲੀਭੁਗਤ ਕਰਨ ਦੇ ਚੱਲਦੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਉਹ ਮੁਅੱਤਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਫਿਰ ਮੁਲਤਵੀ ਹੋਈਆਂ ਦਿੱਲੀ ਯੂਨੀਵਰਸਿਟੀ ਦੀਆਂ ਅੰਤਿਮ ਸਾਲ ਦੀਆਂ ਸਾਲਾਨਾ ਪ੍ਰੀਖਿਆਵਾਂ
ਬੀਤੇ ਮਹੀਨੇ ਹਾਈਕੋਰਟ ਨੇ ਦੇਵਿੰਦਰ ਸਿੰਘ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ ਜਿਸ ਵਿੱਚ ਉਸ ਨੇ ਖੁਦ ਨਾਲ ਜੁੜੇ ਮਾਮਲੇ ਜੰਮੂ ਤੋਂ ਸ਼੍ਰੀਨਗਰ ਵਿੱਚ ਟਰਾਂਸਫਰ ਕਰਣ ਦੀ ਮੰਗ ਕੀਤੀ ਸੀ। ਬੀਤੇ ਸਾਲ ਜੁਲਾਈ ਮਹੀਨੇ ਵਿੱਚ ਦੇਵਿੰਦਰ ਸਿੰਘ ਨਾਲ ਜੁੜੇ ਮਾਮਲੇ ਵਿੱਚ NIA ਨੇ ਕੋਰਟ ਵਿੱਚ ਦੋਸ਼ ਪੱਤਰ ਦਰਜ ਕਰ ਦਿੱਤਾ ਸੀ। ਦਰਅਸਲ ਮਾਮਲਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਨਾਵੇਦ ਬਾਬੂ ਸਮੇਤ ਕਈ ਅੱਤਵਾਦੀਆਂ ਨਾਲ ਜੁੜਿਆ ਹੋਇਆ ਹੈ। ਐੱਨ.ਆਈ.ਏ. ਦੁਆਰਾ ਦਰਜ ਇਸ ਦੋਸ਼ ਪੱਤਰ ਵਿੱਚ ਸੈਯਦ ਨਾਵੇਦ ਮੁਸਤਾਕ ਉਰਫ ਨਾਵੇਦ ਬਾਬੂ, ਇਰਫਾਨ ਸ਼ੈਫੀ ਮੀਰ ਉਰਫ ਵਕੀਲ ਦੇ ਨਾਲ ਮੁਅੱਤਲ ਡੀ.ਐੱਸ.ਪੀ. ਦੇਵਿੰਦਰ ਸਿੰਘ ਦਾ ਵੀ ਨਾਮ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।