ਪਹਾੜੀ ਤੋਂ ਅਚਾਨਕ ਡਿੱਗਾ ਪੱਥਰ, ਕਾਰ ਸਵਾਰ ਚਾਚੀ-ਭਤੀਜਾ ਜ਼ਖ਼ਮੀ

Thursday, Aug 15, 2024 - 05:19 PM (IST)

ਪਹਾੜੀ ਤੋਂ ਅਚਾਨਕ ਡਿੱਗਾ ਪੱਥਰ, ਕਾਰ ਸਵਾਰ ਚਾਚੀ-ਭਤੀਜਾ ਜ਼ਖ਼ਮੀ

ਮੰਡੀ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਪਹਾੜੀ ਤੋਂ ਪੱਥਰ ਡਿੱਗਣ ਨਾਲ ਕਾਰ ਸਵਾਰ ਚਾਚੀ-ਭਤੀਜਾ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਜੋਨਲ ਹਸਪਤਾਲ ਮੰਡੀ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰੇ ਕਰੀਬ 7.30 ਵਜੇ ਚਾਰ ਮੀਲ ਦੀ ਹੈ। ਘਟਨਾ 'ਚ ਜ਼ਖ਼ਮੀ ਬਾਲੀ ਚੌਕੀ ਦੇ ਕਾਊ ਦੇ ਰਹਿਣ ਵਾਲੇ ਹਨ। 

ਉਨ੍ਹਾਂ ਦੱਸਿਆ ਕਿ ਬਾਲੀ ਚੌਕੀ ਦਾ ਦੁਨੀ ਚੰਦ ਆਪਣੀ ਚਾਚੀ ਨੂੰ ਕਾਰ 'ਤੇ ਇਲਾਜ ਲਈ ਮੰਡੀ ਲੈ ਕੇ ਆ ਰਿਹਾ ਸੀ। ਗੱਡੀ 'ਚ ਤਿੰਨ ਲੋਕ ਸਵਾਰ ਸਨ, ਦੁਨੀ ਚੰਦ ਕਾਰ ਚਲਾ ਰਿਹਾ ਸੀ, ਨਾਲ ਵਾਲੀ ਸੀਟ 'ਤੇ ਉਸ ਦੀ ਚਾਚੀ ਬੈਠੀ ਹੋਈ ਸੀ। ਚਾਰ ਮੀਲ ਕੋਲ ਪਹਾੜੀ ਤੋਂ ਅਚਾਨਕ ਕਾਰ ਦੇ ਅਗਲੇ ਸ਼ੀਸ਼ੇ 'ਤੇ ਪੱਥਰ ਡਿੱਗਣ ਨਾਲ ਅੱਗੇ ਬੈਠੇ ਦੋਵੇਂ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਕੁੱਲੂ ਵੱਲ ਆ ਰਹੀ ਨਿੱਜੀ ਗੱਡੀ ਦੇ ਮਾਧਿਅਣ ਨਾਲ ਜੋਨਲ ਹਸਪਤਾਲ ਪਹੁੰਚਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਗੱਡੀ ਦੀ ਪਿਛਲੀ ਸੀਟ 'ਤੇ ਬੈਠਾ ਨੌਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪੁਲਸ ਨੇ ਘਟਨਾ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News