ਫੁੱਲਾਂ ਨਾਲ ਸਜਿਆ ਸ੍ਰੀ ਹੇਮਕੁੰਟ ਸਾਹਿਬ, ਭਲਕੇ ਖੁੱਲ੍ਹਣਗੇ ਕਿਵਾੜ, ਤਿਆਰੀਆਂ ਮੁਕੰਮਲ, ਵੇਖੋ ਤਸਵੀਰਾਂ
Saturday, May 24, 2025 - 06:48 PM (IST)

ਨੈਸ਼ਨਲ ਡੈਸਕ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ। ਭਲਕੇ ਅਰਦਾਸ ਮਗਰੋਂ ਗੁਰਦੁਆਰਾ ਸਾਹਿਬ ਦੇ ਕਪਾਟ ਖੋਲ੍ਹ ਦਿੱਤੇ ਜਾਣਗੇ। ਦੱਸ ਦੇਈਏ ਕਿ ਕਿਵਾੜ ਖੁੱਲ੍ਹਣ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਨਾਲ ਮੁਕੰਮਲ ਹੋ ਗਈਆਂ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਸੋਹਣੇ ਫੁੱਲਾਂ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ : ਸੁਹਾਗਰਾਤ 'ਤੇ ਲਾੜੇ ਦਾ 'ਸਰਪ੍ਰਾਈਜ਼' : ਕੋਲਡ ਡਰਿੰਕ 'ਚ ਬੀਅਰ ਤੇ ਭੰਗ ਮਿਲਾ ਲਾੜੀ ਨੂੰ ਪਿਲਾਈ, ਫਿਰ...
ਦੱਸ ਦੇਈਏ ਕਿ ਬੀਤੇ ਦਿਨੀਂ ਰਿਸ਼ੀਕੇਸ਼ ਤੋਂ 5 ਪਿਆਰਿਆਂ ਦੀ ਅਗਵਾਈ ਵਿਚ ਪਹਿਲਾ ਜਥਾ ਰਵਾਨਾ ਹੋ ਗਿਆ ਸੀ, ਜੋ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਤੋਂ ਚੱਲ ਕੇ ਭਲਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਰੇਲਵੇ ਟਰੈਕ 'ਤੇ ਰੀਲ ਬਣਾ ਰਹੀ ਸੀ ਕੁੜੀ, ਅਚਾਨਕ ਆਈ Train, ਵਾਲ ਤੇ ਕੱਪੜੇ...(ਵੀਡੀਓ ਵਾਇਰਲ)
ਇਸ ਮੌਕੇ ਸੰਗਤਾਂ ਦਾ ਵੱਡਾ ਇਕੱਠ ਠਾਠਾਂ ਮਾਰਦਾ ਦਿਖਾਈ ਦੇਵੇਗਾ। ਦਰਬਾਰ ਸਾਹਿਬ 'ਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਕਪਾਟ ਖੁੱਲ੍ਹਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ। ਇਸ ਮੌਕੇ ਸੁਖਮਨੀ ਦਾ ਪਾਠ ਅਤੇ ਸ਼ਬਦ ਕੀਰਤਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ