ਅਧਿਆਤਮਕ ਗੁਰੂ ਦਾਦਾ ਵਾਸਵਾਨੀ ਨਹੀਂ ਰਹੇ

Thursday, Jul 12, 2018 - 01:20 PM (IST)

ਅਧਿਆਤਮਕ ਗੁਰੂ ਦਾਦਾ ਵਾਸਵਾਨੀ ਨਹੀਂ ਰਹੇ

ਨਵੀਂ ਦਿੱਲੀ— ਅਧਿਆਤਮਕ ਗੁਰੂ ਅਤੇ ਸਾਧੂ ਵਾਸਵਾਨੀ ਮਿਸ਼ਨ ਦੇ ਮੁਖੀ ਜੇ. ਪੀ. ਵਾਸਵਾਨੀ ਉਰਫ ਦਾਦਾ ਵਾਸਵਾਨੀ ਦੀ ਮੌਤ ਹੋ ਗਈ ਹੈ। 99 ਸਾਲ ਦੇ ਵਾਸਵਾਨੀ ਨੇ ਪੁਣੇ 'ਚ ਅੰਤਿਮ ਸਾਹ ਲਏ। ਉਨ੍ਹਾਂ ਦੀ ਪਛਾਣ ਸ਼ਾਕਾਹਾਰ ਅਤੇ ਮਾਸਾਹਾਰ ਨੂੰ ਉਤਸ਼ਾਹਿਤ ਕਰਨ ਅਤੇ ਗੈਰ-ਸੰਪਰਦਾਇਕ ਰੂਹਾਨੀ ਅਧਿਆਤਮਕ ਗੁਰੂ ਦੇ ਤੌਰ 'ਤੇ ਹੁੰਦੀ ਸੀ।
ਦੱਸ ਦੇਈਏ ਕਿ ਪਿਛਲੇ ਮਹੀਨੇ ਜੂਨ 'ਚ ਹੀ ਸਾਧੂ ਵਾਸਵਾਨੀ ਮਿਸ਼ਨ ਵੱਲੋਂ ਦੋ ਦਿਨ ਦੇ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਸੀ। ਦਾਦਾ ਵਾਸਵਾਨੀ 150 ਤੋਂ ਜ਼ਿਆਦਾ ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਨੇ ਵਿਸ਼ਵ ਸ਼ਾਂਤੀ ਲਈ ਮੋਮੈਂਟ ਆਫ ਕਾਮ ਦੀ ਅਗਵਾਈ ਕੀਤੀ ਸੀ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਦੇ 99ਵੇਂ ਜਨਮਦਿਨ ਸਮਾਰੋਹ ਨੂੰ ਸੰਬੋਧਿਤ ਕੀਤਾ ਸੀ।


Related News