ਰਾਸ਼ਟਰਗਾਨ ਦੌਰਾਨ ਪ੍ਰੋਗਰਾਮ ਤੋਂ ਰਵਾਨਾ ਹੋਏ ਉੱਤਰ ਪ੍ਰਦੇਸ਼ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ, ਵੀਡੀਓ ਵਾਇਰਲ

Sunday, Aug 23, 2026 - 08:07 PM (IST)

ਰਾਸ਼ਟਰਗਾਨ ਦੌਰਾਨ ਪ੍ਰੋਗਰਾਮ ਤੋਂ ਰਵਾਨਾ ਹੋਏ ਉੱਤਰ ਪ੍ਰਦੇਸ਼ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ, ਵੀਡੀਓ ਵਾਇਰਲ

ਉੱਨਾਵ, (ਏਜੰਸੀ)-ਉੱਤਰ ਪ੍ਰਦੇਸ਼ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ’ਚ ਮਹਾਨਾ ਉੱਨਾਵ ਦੇ ਪੂਰਨ ਨਗਰ ਸਥਿਤ ਐੱਸ. ਵੀ. ਐੱਮ. ਇੰਟਰ ਕਾਲਜ ’ਚ ਆਯੋਜਿਤ ਪ੍ਰੋਗਰਾਮ ਤੋਂ ਰਾਸ਼ਟਰਗਾਨ ਸ਼ੁਰੂ ਹੋਣ ਦੌਰਾਨ ਰਵਾਨਾ ਹੁੰਦੇ ਦਿਖਾਈ ਦੇ ਰਹੇ ਹਨ।

ਮਹਾਨਾ ਸ਼ਨੀਵਾਰ ਨੂੰ ਪ੍ਰਿੰਸੀਪਲ ਕੌਂਸਲ ਦੇ ਕਨਵੈਨਸ਼ਨ ਅਤੇ ਵਿੱਦਿਅਕ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਵੀਡੀਓ ’ਚ ਪੁਲਸ ਵੱਲੋਂ ‘ਗਾਰਡ ਆਫ਼ ਆਨਰ’ ਦਿੱਤੇ ਜਾਣ ਤੋਂ ਬਾਅਦ ਰਾਸ਼ਟਰਗਾਨ ਸ਼ੁਰੂ ਹੋਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸੇ ਦੌਰਾਨ ਮਹਾਨਾ ਤਿਰੰਗੇ ਨੂੰ ਸਲਾਮੀ ਦੇ ਕੇ ਹੱਥ ਜੋੜਦੇ ਹਨ ਅਤੇ ਮੰਚ ਤੋਂ ਉੱਤਰ ਕੇ ਕਾਰ ’ਚ ਬੈਠ ਕੇ ਉੱਥੋਂ ਰਵਾਨਾ ਹੋ ਜਾਂਦੇ ਹਨ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇਤਾ ਦਿਨੇਸ਼ ਸ਼ੁਕਲਾ ਨੇ ਦੋਸ਼ ਲਾਇਆ ਕਿ ਮਹਾਨਾ ਨੇ ‘ਗਾਰਡ ਆਫ਼ ਆਨਰ’ ਲਿਆ ਅਤੇ ਰਾਸ਼ਟਰਗਾਨ ਦੌਰਾਨ ਪ੍ਰੋਗਰਾਮ ਛੱਡ ਦਿੱਤਾ। ਉਨ੍ਹਾਂ ਸਵਾਲ ਉਠਾਇਆ ਕਿ ਕੀ ਇਹ ਰਾਸ਼ਟਰਗਾਨ ਦਾ ਅਪਮਾਨ ਨਹੀਂ ਹੈ। ਹਾਲਾਂਕਿ, ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਰਾਸ਼ਟਰਗਾਨ ਉਸ ਥਾਂ ਤੋਂ ਕਾਫ਼ੀ ਦੂਰੀ ’ਤੇ ਹੋ ਰਿਹਾ ਸੀ, ਜਿੱਥੇ ਮਹਾਨਾ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸੇ ਵਜ੍ਹਾ ਕਰ ਕੇ ਉਨ੍ਹਾਂ ਦੇ ਪ੍ਰੋਗਰਾਮ ਤੋਂ ਨਿਕਲਣ ਨੂੰ ਰਾਸ਼ਟਰਗਾਨ ਦੌਰਾਨ ਰਵਾਨਗੀ ਦੇ ਤੌਰ ’ਤੇ ਨਹੀਂ ਦੇਖਿਆ ਜਾਣਾ ਚਾਹੀਦਾ।


author

Shubam Kumar

Content Editor

Related News