ਨਾਜਾਇਜ਼ ਸਬੰਧਾਂ ’ਚ ਰੋੜਾ ਬਣੀ ਪਤਨੀ ਤਾਂ ਪਤੀ ਨੇ ਵਿਚ ਸੜਕ ਦੇ ਉਤਾਰਿਆ ਮੌਤ ਦੇ ਘਾਟ

Monday, Mar 28, 2022 - 10:33 AM (IST)

ਨਾਜਾਇਜ਼ ਸਬੰਧਾਂ ’ਚ ਰੋੜਾ ਬਣੀ ਪਤਨੀ ਤਾਂ ਪਤੀ ਨੇ ਵਿਚ ਸੜਕ ਦੇ ਉਤਾਰਿਆ ਮੌਤ ਦੇ ਘਾਟ

ਸੋਨੀਪਤ (ਸੰਨੀ)– ਹਰਿਆਣਾ ਦੇ ਸੋਨੀਪਤ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸੋਨੀਪਤ ਦੇ ਪਿੰਡ ਲਿਵਾਨ ’ਚ ਕਰਿਆਣਾ ਸਟੋਰ ਚਲਾਉਣ ਵਾਲੇ ਜੌਨੀ ਨਾਂ ਦੇ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜੌਨੀ ਦਾ ਵਿਆਹ ਪਿੰਡ ਜਸੌਰ ਖੇੜੀ ਦੀ ਰਹਿਣ ਵਾਲੀ ਮੰਜੂ ਨਾਲ 2007 ’ਚ ਹੋਇਆ ਸੀ ਪਰ ਜੌਨੀ ਦੇ ਪਿੰਡ ਦੀ ਹੀ ਰਹਿਣ ਵਾਲੀ ਇਕ ਮਹਿਲਾ ਨਾਲ ਨਾਜਾਇਜ਼ ਸਬੰਧ ਵੀ ਸਨ। ਪਤਨੀ ਮੰਜੂ ਨੇ ਪਤੀ ਨੂੰ ਸਬੰਧ ਨਾ ਰੱਖਣ ਦੀ ਗੱਲ ਆਖੀ ਸੀ ਪਰ ਉਹ ਨਾ ਮੰਨਿਆ ਅਤੇ ਉਸ ਨੇ ਆਪਣੀ ਪਤਨੀ ਦੇ ਕਤਲ ਦੀ ਸਾਜਿਸ਼ ਰਚੀ।

ਜਾਣਕਾਰੀ ਮੁਤਾਬਕ ਜੌਨੀ ਆਪਣੀ ਪਤਨੀ ਮੰਜੂ ਨੂੰ ਬਾਈਕ ’ਤੇ ਬੈਠਾ ਕੇ ਸੋਨੀਪਤ ਵੱਲ ਨਿਕਲਿਆ ਅਤੇ ਜਦੋਂ ਦੋਵੇਂ ਪਿੰਡ ਤੋਂ ਬਾਹਰ ਸੈਕਟਰ-4 ਸਥਿਤ ਹਾਕੀ ਗਰਾਊਂਡ ਨੇੜੇ ਪਹੁੰਚੇ ਤਾਂ ਦੋਸ਼ੀ ਪਤੀ ਨੇ ਆਪਣੀ ਬਾਈਕ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾ ਲਿਆ ਅਤੇ ਬਾਅਦ ’ਚ ਪਤਨੀ ਦੇ ਗਲੇ ਅਤੇ ਢਿੱਡ ’ਚ ਕਈ ਵਾਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ, ਜਿਸ ਕਾਰਨ ਮੰਜੂ ਦੀ ਮੌਕੇ ’ਤੇ ਮੌਤ ਹੋ ਗਈ। ਉਸ ਨੇ ਵਾਰਦਾਤ ਦੀ ਸੂਚਨਾ ਪੁਲਸ ਨੂੰ ਇਸ ਤਰੀਕੇ ਨਾਲ ਦਿੱਤੀ ਤਾਂ ਕਿ ਇਹ ਕਤਲ ਨਹੀਂ ਹਾਦਸਾ ਲੱਗੇ ਪਰ ਜਦੋਂ ਮੰਜੂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ। 

ਪਤੀ ਜੌਨੀ ਹੁਣ ਫਰਾਰ ਹੈ ਅਤੇ ਸੋਨੀਪਤ ਪੁਲਸ ਉਸ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਮ੍ਰਿਤਕਾ ਮੰਜੂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜੌਨੀ ਦੇ ਪਿੰਡ ਦੀ ਰਹਿਣ ਵਾਲੀ ਇਕ ਮਹਿਲਾ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੇ ਚੱਲਦੇ ਮੰਜੂ ਨੂੰ ਮਾਰਨਾ ਚਾਹੁੰਦਾ ਸੀ। ਉਹ ਮੰਜੂ ਨੂੰ ਹਮੇਸ਼ਾ ਮਾਰਦਾ-ਕੁੱਟਦਾ ਸੀ ਅਤੇ ਅੱਜ ਉਸ ਨੇ ਮੰਜੂ ਦਾ ਕਤਲ ਕਰ ਦਿੱਤਾ। ਓਧਰ ਪੁਲਸ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Tanu

Content Editor

Related News