ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ''ਚ ਦਾਖ਼ਲ
01/04/2023 5:03:27 PM
![](https://static.jagbani.com/multimedia/2023_1image_16_30_254704338sonia.jpg)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਨਿਯਮਿਤ ਮੈਡੀਕਲ ਜਾਂਚ ਲਈ ਬੁੱਧਵਾਰ ਨੂੰ ਗੰਗਾਰਾਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਸਪਤਾਲ 'ਚ ਦਾਖ਼ਲ ਕਰਵਾਉਣ ਦੇ ਸਮੇਂ ਸੋਨੀਆ ਗਾਂਧੀ ਦੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਉਨ੍ਹਾਂ ਨਾਲ ਸੀ।
ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਸਾਹ ਸੰਬੰਧੀ ਇੰਫੈਕਸ਼ਨ ਨਾਲ ਪੀੜਤ ਰਹੀ ਹੈ। ਉਨ੍ਹਾਂ ਦੀ ਸਿਹਤ ਮੰਗਲਵਾਰ ਤੋਂ ਖ਼ਰਾਬ ਸੀ, ਜਿਸ ਕਾਰਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ 'ਚ 'ਭਾਰਤ ਜੋੜੋ ਯਾਤਰਾ' 'ਚ ਪ੍ਰਵੇਸ਼ ਕਰਨ 'ਤੇ 7 ਕਿਲੋਮੀਟਰ ਤੁਰਨ ਤੋਂ ਬਾਅਦ ਮੰਗਲਵਾਰ ਸ਼ਾਮਲ ਦਿੱਲੀ ਆਏ ਸਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਅੱਜ ਸਵੇਰੇ 6 ਵਜੇ ਬਾਗਪਤ ਦੇ ਮਵੀਕਲਾਂ ਤੋਂ ਮੁੜ ਸ਼ੁਰੂ ਹੋਈ।