ਸੋਮਾ ਰਾਏ ਬਰਮਨ ਬਣੀ 24ਵੀਂ ਕੰਪਟਰੋਲਰ ਐਂਡ ਆਡਿਟਰ ਜਨਰਲ
Sunday, Dec 01, 2019 - 06:36 PM (IST)

ਨਵੀਂ ਦਿੱਲੀ, (ਭਾਸ਼ਾ)-ਸਰਕਾਰ ਨੇ 1986 ਬੈਚ ਦੀ ਇੰਡੀਅਨ ਸਿਵਲ ਅਕਾਊਂਟ ਸਰਵਿਸਿਜ਼ ਅਧਿਕਾਰੀ ਸੋਮਾ ਰਾਏ ਬਰਮਨ ਨੂੰ ਨਵਾਂ ਕੰਪਟਰੋਲਰ ਐਂਡ ਆਡਿਟਰ ਜਨਰਲ (ਕੈਗ) ਨਿਯੁਕਤ ਕੀਤਾ ਹੈ। ਵਿੱਤ ਮੰਤਰਾਲਾ ਨੇ ਇਕ ਬਿਆਨ ’ਚ ਇਸ ਦੀ ਜਾਣਕਾਰੀ ਦਿੱਤੀ।
ਬਰਮਨ 24ਵੀਂ ਕੰਟਰੋਲਰ ਐਂਡ ਆਡਿਟਕ ਜਨਰਲ ਹਨ ਅਤੇ ਇਸ ਅਹੁਦੇ ’ਤੇ ਪੁੱਜਣ ਵਾਲੀ 7ਵੀਂ ਮਹਿਲਾ ਹੈ। ਮੰਤਰਾਲਾ ਨੇ ਕਿਹਾ,‘‘ਸਰਕਾਰ ਨੇ ਬਰਮਨ ਨੂੰ ਕੰਪਟਰੋਲਰ ਐਂਡ ਆਡਿਟਰ ਜਨਰਲ ਨਿਯੁਕਤ ਕੀਤਾ ਹੈ। ਨਿਯੁਕਤੀ 1 ਦਸੰਬਰ 2019 ਤੋਂ ਪ੍ਰਭਾਵੀ ਹੈ।’’ ਬਰਮਨ ਨੇ 33 ਸਾਲਾਂ ਦੇ ਕਰੀਅਰ ’ਚ ਗ੍ਰਹਿ ਮੰਤਰਾਲਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਉਦਯੋਗ ਮੰਤਰਾਲਾ, ਵਿੱਤ ਮੰਤਰਾਲਾ, ਮਨੁੱਖ ਸ੍ਰੋਤ ਵਿਕਾਸ ਮੰਤਰਾਲਾ ਅਤੇ ਸ਼ਿਪਿੰਗ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ’ਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਬਰਮਨ ਐਡੀਸ਼ਨਲ ਕੰਪਟਰੋਲਰ ਐਂਡ ਆਡਿਟਰ ਜਨਰਲ ਦੇ ਅਹੁਦੇ ’ਤੇ ਸਨ।