ਇਹ ਭਾਰਤੀ ਜਵਾਨ ਪਕਾਉਂਦੇ ਹਨ ਸੱਪ-ਬਿੱਛੂ-ਡੱਡੂ, ਕਿਰਲੀ ਛੱਡ ਸਭ ਕੁੱਝ ਖਾਂਦੇ ਹਨ

06/22/2021 2:20:53 AM

ਨਵੀਂ ਦਿੱਲੀ - ਭਾਰਤ ਦੇ ਗੁਰੀਲਾ ਕਮਾਂਡੋਂ ਦੀ ਟ੍ਰੇਨਿੰਗ ਨੂੰ ਸਭ ਤੋਂ ਚੁਣੌਤੀ ਭਰਪੂਰ ਟ੍ਰੇਨਿੰਗ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਟ੍ਰੇਨਿੰਗ ਕਿਸੇ ਵੀ ਆਮ ਇਨਸਾਨ ਨੂੰ ਇੱਕ ਵੱਖਰੇ ਪੱਧਰ 'ਤੇ ਲੈ ਜਾਣ ਦੀ ਤਾਕਤ ਰੱਖਦੀ ਹੈ। ਇਹੀ ਕਾਰਨ ਹੈ ਕਿ ਇਹ ਗੁਰੀਲਾ ਕਮਾਂਡੋ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ 'ਤੇ ਵੀ ਕਾਫ਼ੀ ਮਜ਼ਬੂਤ ਹੁੰਦੇ ਹਨ।

ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ

IJWS ਯਾਨੀ ਕਾਊਂਟਰ ਇੰਸਰਜੇਂਸੀ ਅਤੇ ਜੰਗਲ ਵਾਰਫੇਅਰ ਸਕੂਲ ਵਿੱਚ ਭਾਰਤੀ ਫੌਜੀਆਂ ਨੂੰ ਅਜਿਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਸ ਨਾਲ ਫੌਜੀ ਜੰਗਲਾਂ ਵਿੱਚ ਦੁਸ਼ਮਣਾਂ ਦਾ ਸਾਹਮਣਾ ਆਸਾਨੀ ਨਾਲ ਕਰ ਸਕਣ। ਇੱਥੇ ਦਿੱਤੀ ਸਿਖਲਾਈ ਨੂੰ ਦੁਨੀਆ ਦੀ ਸਭ ਤੋਂ ਮੁਸ਼ਕਿਲ ਸਿਖਲਾਈ ਵਿੱਚੋਂ ਇੱਕ ਮੰਨੀ ਜਾਂਦੀ ਹੈ।

ਇਹ ਕਮਾਂਡੋ ਅੱਤਵਾਦੀਆਂ ਤੋਂ ਨਜਿੱਠਣ ਲਈ ਜੰਗਲਾਂ ਵਿੱਚ ਸਖ਼ਤ ਟ੍ਰੇਨਿੰਗ ਕਰਦੇ ਹਨ ਅਤੇ ਇਨ੍ਹਾਂ ਕਮਾਂਡੋਜ਼ ਦੀ ਡਾਈਟ ਵੀ ਅਜਿਹੀ ਹੁੰਦੀ ਹੈ ਜਿਸ ਨਾਲ ਇਨ੍ਹਾਂ ਦੀ ਮਾਨਸਿਕ ਮਜ਼ਬੂਤੀ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਟ੍ਰੇਨਿੰਗ ਦਾ ਇੱਕ ਹਿੱਸਾ ਅਜਿਹਾ ਵੀ ਹੁੰਦਾ ਹੈ ਜਿਸ ਵਿੱਚ ਇਸ ਗੁਰੀਲਾ ਕਮਾਂਡੋਜ਼ ਨੂੰ ਬੇਹੱਦ ਆਮ ਚੀਜ਼ਾਂ  ਦੇ ਨਾਲ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਟੀਕਾਕਰਨ 'ਚ ਬਣਾ ਰਿਕਾਰਡ, ਇੱਕ ਦਿਨ 'ਚ 81 ਲੱਖ ਟੀਕਾ ਲੱਗਣ 'ਤੇ PM ਮੋਦੀ ਬੋਲੇ- 'ਵੈਲਡਨ ਇੰਡੀਆ'

ਇਨ੍ਹਾਂ ਕਮਾਂਡੋ ਨੂੰ ਲੜਾਈ ਵਰਗੀਆਂ ਸਥਿਤੀਆਂ ਵਿੱਚ ਜੀਵਨ ਜੀਉਣ ਦੀ ਅਤੇ ਦੁਸ਼ਮਣਾਂ ਦੇ ਖੇਤਰ ਵਿੱਚ ਕਿਵੇਂ ਸਰਵਾਈਵ ਕੀਤਾ ਜਾਵੇ, ਇਸ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜੰਗਲ ਵਿੱਚ ਜਿਸ ਵੀ ਪ੍ਰਕਾਰ ਦੇ ਸੰਸਾਧਨ ਹੁੰਦੇ ਹਨ, ਉਨ੍ਹਾਂ ਵਿੱਚ ਠੀਕ-ਗਲਤ ਦੀ ਪਛਾਣ ਕਰ ਉਸ ਨੂੰ ਠੀਕ ਢੰਗ ਨਾਲ ਇਸਤੇਮਾਲ ਕਰਣ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।

ਇਸ ਕਮਾਂਡੋ ਵਿੱਚ ਰਾਸ਼ਟਰ ਨੂੰ ਲੈ ਕੇ ਜਜ਼ਬਾ ਇੰਨਾ ਮਜਬੂਤ ਹੁੰਦਾ ਹੈ ਕਿ ਇਹ ਸੱਪ, ਬਿੱਛੂ, ਕੇਕੜੇ ਤੋਂ ਲੈ ਕੇ ਡੱਡੂ ਤੱਕ ਸਭ ਕੁੱਝ ਖਾ ਜਾਂਦੇ ਹਨ। ਹਾਲਾਂਕਿ ਉਹ ਖਾਸਤੌਰ 'ਤੇ ਗਿੱਧ ਅਤੇ ਕਿਰਲੀ ਨੂੰ ਨਹੀਂ ਖਾਂਦੇ। ਇਸ ਤੋਂ ਇਲਾਵਾ ਖਾਣ ਲਈ ਚੁੱਲ੍ਹੇ ਅਤੇ ਭਾਂਡਿਆਂ ਦਾ ਪ੍ਰਬੰਧ ਵੀ ਜੰਗਲ ਵਿੱਚ ਹੀ ਕੁਦਰਤੀ ਤਰੀਕੇ ਨਾਲ ਕਰ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਸ਼ਖਸ ਨੇ ਆਪਣੇ ਪਰਿਵਾਰ ਦੇ 5 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਕੀਤੀ ਖੁਦਕੁਸ਼ੀ

ਇਸ ਤੋਂ ਇਲਾਵਾ ਇਨ੍ਹਾਂ ਕਮਾਂਡੋਜ਼ ਕੋਲ ਜਾਨਵਰਾਂ ਦੇ ਜ਼ਹਿਰ ਦੀ ਜਾਂਚ ਕਰਨ ਦਾ ਤਰੀਕਾ ਵੀ ਹੈ ਤਾਂ ਜੋ ਉਹ ਕੋਈ ਜ਼ਹਿਰੀਲਾ ਜਾਨਵਰ ਨਾ ਖਾ ਲੈਣ। ਕਮਾਂਡੋਜ਼ ਲਈ ਲੂਣ-ਮਸਾਲੇ ਵਰਗੀਆਂ ਚੀਜਾਂ ਵੀ ਨਾ ਦੇ ਬਰਾਬਰ ਹੀ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਫੋਕਸ ਸੁਆਦ 'ਤੇ ਨਹੀਂ ਸਗੋਂ ਖਾਣ ਦੁਆਰਾ ਐਨਰਜੀ ਪ੍ਰਾਪਤ ਕਰਣ 'ਤੇ ਹੁੰਦਾ ਹੈ।

ਗੁਰੀਲਾ ਕਮਾਂਡੋਜ਼ ਨੂੰ ਪੂਰੀ ਤਰ੍ਹਾਂ ਜੰਗਲ ਦੇ ਕਾਇਦੇ ਕਾਨੂੰਨਾਂ ਦੇ ਹਿਸਾਬ ਨਾਲ ਖੁਦ ਨੂੰ ਢਾਲਣਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਅੱਤਵਾਦੀਆਂ ਤੋਂ ਇੱਕ ਕਦਮ ਅੱਗੇ ਸੋਚਣਾ ਹੁੰਦਾ ਹੈ ਕਿਉਂਕਿ ਉਹ ਆਮਤੌਰ 'ਤੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਹੀ ਇਲਾਕੇ ਵਿੱਚ ਖ਼ਤਮ ਕਰਣ ਦੀ ਤਿਆਰੀ ਕਰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News