ਹਿਮਾਚਲ ਅਤੇ ਜੰਮੂ-ਕਸ਼ਮੀਰ ''ਚ ਬਰਫ਼ਬਾਰੀ, ਦਿੱਲੀ-NCR ''ਚ ਛਿੜਿਆ ਕਾਂਬਾ

Wednesday, Nov 27, 2024 - 11:09 AM (IST)

ਹਿਮਾਚਲ ਅਤੇ ਜੰਮੂ-ਕਸ਼ਮੀਰ ''ਚ ਬਰਫ਼ਬਾਰੀ, ਦਿੱਲੀ-NCR ''ਚ ਛਿੜਿਆ ਕਾਂਬਾ

ਨਵੀਂ ਦਿੱਲੀ- ਦਿੱਲੀ-NCR 'ਚ ਠੰਡ ਦਾ ਅਸਰ ਸਾਫ ਵਿਖਾਈ ਦੇਣ ਲੱਗਾ ਹੈ। ਪਹਾੜੀ ਇਲਾਕਿਆਂ ਜਿਵੇਂ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ ਸ਼ੁਰੂ ਹੋਈ ਬਰਫ਼ਬਾਰੀ ਨੇ ਇੱਥੋਂ ਦੀਆਂ ਠੰਡੀਆਂ ਹਵਾਵਾਂ ਨੂੰ ਤੇਜ਼ ਕਰ ਦਿੱਤਾ ਹੈ। ਤਾਪਮਾਨ ਵਿਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ, ਜਿਸ ਕਾਰਨ ਸਵੇਰੇ ਅਤੇ ਸ਼ਾਮ ਦੀ ਠੰਡ ਨੇ ਲੋਕਾਂ ਨੂੰ ਗਰਮ ਕੱਪੜੇ ਕੱਢਣ ਲਈ ਮਜ਼ਬੂਰਨ ਕਰ ਦਿੱਤਾ ਹੈ। ਧੁੰਦ ਦੀ ਚਾਦਰ ਨੇ ਸਵੇਰੇ ਦੀ ਵਿਜੀਬਿਲਟੀ 'ਤੇ ਅਸਰ ਪਾਇਆ ਹੈ, ਜਦਕਿ ਦਿਨ ਦੇ ਸਮੇਂ ਖਿੜੀ ਧੁੱਪ ਰਾਹਤ ਦੇ ਰਹੀ ਹੈ। 

ਅੱਜ ਦਾ ਮੌਸਮ: ਠੰਡ ਦੇ ਨਾਲ-ਨਾਲ ਨਮੀ ਦਾ ਅਸਰ

27 ਨਵੰਬਰ, 2024 ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਵਾ ਦੀ ਰਫ਼ਤਾਰ 5 ਕਿਲੋਮੀਟਰ ਪ੍ਰਤੀ ਘੰਟਾ ਅਤੇ ਨਮੀ 35 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਦਿਨ ਵੇਲੇ ਹਲਕੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ, ਪਰ ਸ਼ਾਮ ਅਤੇ ਰਾਤ ਨੂੰ ਠੰਡ ਦਾ ਪ੍ਰਭਾਵ ਵਧੇਗਾ।

ਕੱਲ੍ਹ ਮੌਸਮ ਕਿਵੇਂ ਦਾ ਸੀ?

26 ਨਵੰਬਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਦਰਜ ਕੀਤਾ ਗਿਆ ਸੀ। ਹਵਾ ਦੀ ਰਫ਼ਤਾਰ 11 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਨਮੀ ਦਾ ਪੱਧਰ 67 ਫ਼ੀਸਦੀ ਰਿਹਾ। ਦਿਨ ਵੇਲੇ ਹਲਕੀ ਧੁੱਪ ਨੇ ਠੰਡ ਨੂੰ ਸੰਤੁਲਿਤ ਕਰ ਦਿੱਤਾ ਪਰ ਜਿਵੇਂ-ਜਿਵੇਂ ਸ਼ਾਮ ਢਲਦੀ ਗਈ ਤਾਂ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ।

ਨੋਇਡਾ ਅਤੇ ਗਾਜ਼ੀਆਬਾਦ ਦੇ ਹਾਲਾਤ

ਨੋਇਡਾ ਅਤੇ ਗਾਜ਼ੀਆਬਾਦ ਵਿਚ ਵੀ ਠੰਡ ਦਾ ਪ੍ਰਭਾਵ ਜਾਰੀ ਹੈ। ਇਨ੍ਹਾਂ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਵਾ ਦੀ ਰਫ਼ਤਾਰ 5 ਕਿਲੋਮੀਟਰ ਪ੍ਰਤੀ ਘੰਟਾ ਅਤੇ ਨਮੀ ਦਾ ਪੱਧਰ 94 ਫ਼ੀਸਦੀ ਰਿਹਾ।

ਠੰਡ ਦੇ ਹੋਰ ਵਧਣ ਦੀ ਸੰਭਾਵਨਾ ਹੈ

ਪਹਾੜਾਂ ਵਿਚ ਹੋ ਰਹੀ ਬਰਫ਼ਬਾਰੀ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਦੇਖਣ ਨੂੰ ਮਿਲੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ।
 


author

Tanu

Content Editor

Related News