J&K 'ਚ ਸਨੋਅ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ: ਜਦੋਂ ਖੇਡ ਦੇ ਮੈਦਾਨ 'ਚ ਕੁੜੀਆਂ ਨੇ ਲਾਏ ਚੌਕੇ-ਛੱਕੇ

Monday, Feb 20, 2023 - 12:34 PM (IST)

ਕੁਪਵਾੜਾ- ਖੇਡਾਂ 'ਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉੱਤਰੀ ਕਸ਼ਮੀਰ ਦੇ ਕੁਪਵਾੜਾ 'ਚ ਵੂਮੈਨ ਸਨੋਅ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਕੁਪਵਾੜਾ 'ਚ ਕੁੜੀਆਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਦੱਸ ਦੇਈਏ ਕਿ ਕਸ਼ਮੀਰ ਘਾਟੀ ਕ੍ਰਿਕਟ ਪ੍ਰੇਮੀਆਂ ਲਈ ਕਾਫੀ ਮਸ਼ਹੂਰ ਹੋ ਗਈ ਹੈ ਅਤੇ ਹਾਲ ਹੀ ਵਿਚ ਕਈ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ-  iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ

PunjabKesari

ਕੁਪਵਾੜਾ ਦੇ ਪੰਜ਼ਗਾਮ ਪਿੰਡ 'ਚ ਆਯੋਜਿਤ ਇਹ ਟੂਰਨਾਮੈਂਟ 'ਖੇਲੋ ਇੰਡੀਆ' ਪਹਿਲਕਦਮੀ ਦਾ ਹਿੱਸਾ ਸੀ ਅਤੇ ਇਸ ਨੇ ਹਜ਼ਾਰਾਂ ਮਹਿਲਾ ਖੇਡ ਪ੍ਰੇਮੀਆਂ ਨੂੰ ਖੁਸ਼ ਕਰ ਦਿੱਤਾ, ਜੋ ਪਹਿਲਾਂ ਕਦੇ ਨਹੀਂ ਹੋਇਆ ਅਤੇ ਨਾ ਹੀ ਵੇਖਿਆ ਗਿਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਖੇਤਰ ਦੀਆਂ ਕੁੜੀਆਂ ਦਾ ਹੌਸਲਾ ਵਧੇਗਾ ਅਤੇ ਉਨ੍ਹਾਂ ਨੂੰ ਖੇਡਾਂ ਨੂੰ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ

PunjabKesari

 

ਖੇਡ ਦੇ ਮੈਦਾਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਸ 'ਚ ਕਈ ਕੁੜੀਆਂ ਬਰਫ਼ ਨਾਲ ਢਕੇ ਹੋਏ ਪਹਾੜਾਂ ਵਿਚਾਲੇ ਕ੍ਰਿਕਟ ਖੇਡਦੀਆਂ ਹੋਈਆਂ ਅਤੇ ਚੌਕੇ-ਛੱਕੇ ਲਾਉਂਦੀਆਂ ਨਜ਼ਰ ਆ ਰਹੀਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ 'ਚ ਆਪਣੀ ਕਿਸਮ ਦਾ ਪਹਿਲਾ ਇਵੈਂਟ ਸੀ, ਜਿਸ 'ਚ ਨੌਜਵਾਨ ਕੁੜੀਆਂ ਨੇ ਕ੍ਰਿਕਟ ਖੇਡਿਆ। ਉਨ੍ਹਾਂ ਕਿਹਾ ਕਿ ਕੁੜੀਆਂ ਨੇ ਪੂਰੇ ਜੋਸ਼ ਨਾਲ ਖੇਡ 'ਚ ਹਿੱਸਾ ਲਿਆ। 

ਇਹ ਵੀ ਪੜ੍ਹੋ- ਖੇਡਦੇ-ਖੇਡਦੇ 15 ਮਿੰਟ ਤੱਕ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਰਿਹਾ ਡੇਢ ਸਾਲ ਦਾ ਬੱਚਾ, ਇੰਝ ਦਿੱਤੀ ਮੌਤ ਨੂੰ ਮਾਤ

PunjabKesari

ਇਕ ਕ੍ਰਿਕਟਰ ਨੇ ਕਿਹਾ ਕਿ ਹਜ਼ਾਰਾਂ ਦਰਸ਼ਕ ਇੱਥੇ ਮੈਚ ਦੇਖਣ ਲਈ ਆਏ, ਜੋ ਪਹਿਲਾਂ ਕਦੇ ਇੱਥੇ ਨਹੀਂ ਦੇਖਿਆ ਗਿਆ ਸੀ ਕਿਉਂਕਿ ਸਾਡੇ ਜ਼ਿਲ੍ਹੇ ਵਿਚ ਅਜਿਹਾ ਸਮਾਗਮ ਪਹਿਲੀ ਵਾਰ ਹੋ ਰਿਹਾ ਹੈ। ਉਸ ਨੂੰ ਉਮੀਦ ਹੈ ਕਿ ਭਵਿੱਖ ਵਿਚ ਹੋਰ ਕੁੜੀਆਂ ਵੀ ਕ੍ਰਿਕਟ ਮੈਚਾਂ ਵਿਚ ਹਿੱਸਾ ਲੈਣਗੀਆਂ। ਇਕ ਹੋਰ ਕ੍ਰਿਕਟਰ-ਪ੍ਰੇਮੀ ਨੇ ਕਿਹਾ ਕਿ ਕਸ਼ਮੀਰ 'ਚ ਕੁੜੀਆਂ ਲਈ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਥੋਂ ਦੀਆਂ ਕੁੜੀਆਂ 'ਚ ਖੇਡਾਂ ਦੇ ਖੇਤਰ 'ਚ ਬਹੁਤ ਸੰਭਾਵਨਾਵਾਂ ਹਨ।
 


Tanu

Content Editor

Related News