ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ

Monday, Nov 16, 2020 - 12:07 PM (IST)

ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ

ਮੋਤਿਹਾਰੀ- ਬਿਹਾਰ ਦੇ ਪੂਰਬੀ ਚੰਪਾਰਨ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੀਵਾਲੀ ਦੀ ਰਾਤ ਘਰ ਦੇ ਦਰਵਾਜ਼ੇ 'ਤੇ ਪਟਾਕੇ ਚਲਾ ਰਹੀ 6 ਸਾਲਾ ਮਾਸੂਮ ਨਾਲ ਉਸ ਦੇ ਚਚੇਰੇ ਭਰਾ ਨੇ ਜ਼ਬਰਨ ਚੁੱਕ ਕੇ ਪਹਿਲਾਂ ਜਬਰ ਜ਼ਿਨਾਹ ਕੀਤਾ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਸਰੀਰ ਦੇ ਕਈ ਟੁਕੜੇ ਕਰ ਦਿੱਤੇ। ਦਿਲ ਨੂੰ ਦਹਿਲਾ ਦੇਣ ਵਾਲੀ ਇਹ ਘਟਨਾ ਪੀਪਰਾ ਥਾਣਾ ਦੇ ਭੇਰਖੀਆ ਪੰਚਾਇਤ ਦੇ ਅਮਵਾ ਪਿੰਡ ਦੀ ਹੈ। ਘਟਨਾ ਤੋਂ ਬਾਅਦ ਭਾਲ ਕਰਦੇ ਹੋਏ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਮਾਸੂਮ ਦੇ ਹੱਥ ਨਦੀ ਦੇ ਕਿਨਾਰੇ ਬਰਾਮਦ ਕੀਤੇ। ਜਿਸ ਤੋਂ ਬਾਅਦ ਪੀਪਰਾ ਥਾਣਾ ਪੁਲਸ ਦੇ ਸਹਿਯੋਗ ਨਾਲ ਮਾਸੂਮ ਦੇ ਸਰੀਰ ਦੇ ਹਿੱਸੇ ਖੇਤਾਂ 'ਚ ਬਰਾਮਦ ਕੀਤੇ ਗਏ। ਦੋਸ਼ੀ ਨੌਜਵਾਨ ਨੇ ਮਾਸੂਮ ਦੇ ਸਰੀਰ ਨੂੰ 6 ਟੁਕੜਿਆਂ 'ਚ ਕੱਟ ਦਿੱਤਾ ਸੀ। 2 ਹੱਥ, 2 ਪੈਰ ਅਤੇ ਸਰੀਰ ਤੋਂ ਸਿਰ ਨੂੰ ਵੱਖ-ਵੱਖ ਕੱਟ ਕੇ ਖੇਤਾਂ ਅਤੇ ਨਦੀ ਦੇ ਪਾਣੀ 'ਚ ਸੁੱਟ ਦਿੱਤਾ ਸੀ।

ਇਹ ਵੀ ਪੜ੍ਹੋ : ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਜਾਣਕਾਰੀ ਅਨੁਸਾਰ, ਅਮਵਾ ਪਿੰਡ ਵਾਸੀ ਬੰਗਾਲੀ ਸਹਿਨੀ ਦਾ ਭਤੀਜਾ ਨਸ਼ੇ ਦੀ ਹਾਲਤ 'ਚ ਸਾਈਕਲ ਮੰਗਣ ਪਹੁੰਚਿਆ ਸੀ। ਨਸ਼ੇ 'ਚ ਹੋਣ ਕਾਰਨ ਉਸ ਨੂੰ ਸਾਈਕਲ ਨਹੀਂ ਦਿੱਤੀ। ਇਸ ਵਿਚ ਨਸ਼ੇ ਦੀ ਹਾਲਤ 'ਚ ਦੋਸ਼ੀ ਨੇ ਘਰ ਦੇ ਬਾਹਰ ਪਟਾਕੇ ਚਲਾ ਰਹੀ 6 ਸਾਲਾ ਮੁਸਕਾਨ ਨੂੰ ਫੜ ਲਿਆ ਅਤੇ ਖੇਤ ਵੱਲ ਲੈ ਗਿਆ। ਜਿੱਥੇ ਉਸ ਨੇ ਮੁਸਕਾਨ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਨੂੰ ਟੁਕੜਿਆਂ 'ਚ ਕੱਟ ਦਿੱਤਾ। ਕਾਫ਼ੀ ਭਾਲ ਤੋਂ ਬਾਅਦ ਮੁਸਕਾਨ ਦੇ ਸਰੀਰ ਦੇ ਅੰਗਾਂ ਨੂੰ ਪਿੰਡ ਵਾਸੀਆਂ ਨੇ ਪੁਲਸ ਦੇ ਸਹਿਯੋਗ ਨਾਲ ਬਰਾਮਦ ਕੀਤਾ ਹੈ। ਮ੍ਰਿਤਕਾ ਮੁਸਕਾਨ ਦੀ ਮਾਂ ਅਤੇ ਚਾਚੀ ਦੱਸਦੀ ਹੈ ਕਿ ਨਸ਼ੇ ਦੀ ਹਾਲਤ 'ਚ ਸੀਆਰਾਮ ਸਹਿਨੀ ਨੇ ਆਪਣੀ ਕਰਤੂਤ ਨੂੰ ਸਵੀਕਾਰ ਕਰਦੇ ਹੋਏ ਨਸ਼ੇ 'ਚ ਘਟਨਾ ਹੋਣ ਦੀ ਗੱਲ ਕਹੀ ਹੈ। ਪੁਲਸ ਨੇ ਦੋਸ਼ੀ ਸੀਆਰਾਮ ਤੋਂ ਪੁੱਛ-ਗਿੱਛ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜੀ ਹੈ। ਐੱਸ.ਪੀ. ਨੇ ਵੀ ਜਬਰ ਜ਼ਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਭੁੱਖਿਆਂ ਨੂੰ ਰਜਾਉਂਦਾ ਹੈ 'ਬੱਚੂਦਾਦਾ', ਪਿਛਲੇ 40 ਸਾਲਾਂ ਤੋਂ ਚਲਾ ਰਹੇ ਹਨ ਢਾਬਾ (ਤਸਵੀਰਾਂ)


author

DIsha

Content Editor

Related News