ਦਿੱਲੀ ਦੇ CM ਕੇਜਰੀਵਾਲ ਨੇ ਸਿਗਨੇਚਰ ਬ੍ਰਿਜ ਦਾ ਕੀਤਾ ਉਦਘਾਟਨ

Sunday, Nov 04, 2018 - 06:32 PM (IST)

ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯਮੁਨਾ ਨਦੀ ਦੇ ਬਣੇ ਸਿਗਨੇਚਰ ਬ੍ਰਿਜ ਦਾ ਉਦਘਾਟਨ ਕਰ ਦਿੱਤਾ।

PunjabKesari

ਇਸ ਪ੍ਰੋਜੈਕਟ ਦੇ ਪੂਰਾ ਹੋਣ ਲਈ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਵਿਚਕਾਰ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਦਿੱਲੀ 'ਚ ਰਹਿਣ ਵਾਲੇ ਲੋਕ ਇਸ ਬ੍ਰਿਜ ਦੇ ਉਪਰ ਸ਼ਹਿਰ ਦੇ ਵਿਸਥਾਰਿਤ ਸ਼ਾਨਦਾਰ ਦ੍ਰਿਸ਼ ਦਾ ਮਜ਼ਾ ਲੈ ਸਕਦੇ ਹਨ। ਇਸ ਦੇ ਲਈ 4 ਲਿਫਟਾਂ ਲੱਗੀਆਂ ਹੋਈਆ ਹਨ, ਜਿਸ ਦੀ ਕੁੱਲ ਸਮਰੱਥਾ 50 ਲੋਕਾਂ ਨੂੰ ਲਿਜਾ ਸਕਦੀ ਹੈ। ਰਿਪੋਰਟ ਮੁਤਾਬਕ ਲਿਫਟ 'ਤੇ ਆਉਣ ਵਾਲੇ ਦੋ ਮਹੀਨਿਆਂ 'ਚ ਆਪਰੇਟਿੰਗ ਸ਼ੁਰੂ ਹੋ ਜਾਵੇਗੀ। ਇਹ ਬ੍ਰਿਜ 154 ਮੀਟਰ ਉੱਚੇ ਗਲਾਸ ਬਾਕਸ ਦੇ ਨਾਲ ਯਾਤਰੀਆਂ ਦੇ ਆਕਰਸ਼ਣ ਦਾ ਕੇਂਦਰ ਹੋਵੇਗਾ। ਇੱਥੋ ਯਾਤਰੀਆਂ ਨੂੰ ਸ਼ਹਿਰ ਦਾ ''ਬਰਡਜ਼ ਆਈ ਵਿਊ'' ਮਿਲੇਗਾ।

PunjabKesari

5 ਨਵੰਬਰ ਨੂੰ ਆਮ ਜਨਤਾ ਦੇ ਲਈ ਖੁੱਲ ਜਾਵੇਗਾ ਸਿਗਨੇਚਰ ਬ੍ਰਿਜ-

ਇਸ ਤੋਂ ਇਲਾਵਾ ਸਿਗਨੇਚਰ ਬ੍ਰਿਜ 5 ਨਵੰਬਰ ਨੂੰ ਆਮ ਜਨਤਾ ਦੇ ਲਈ ਖੁੱਲ ਜਾਵੇਗਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਲਈ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਵਿਚਕਾਰ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਦਿੱਲੀ 'ਚ ਰਹਿਣ ਵਾਲੇ ਲੋਕਾਂ ਦੇ ਲਈ ਇਸ ਬ੍ਰਿਜ ਦੇ ਉੱਪਰ ਸ਼ਹਿਰ ਦਾ ਵਿਸਥਾਰਿਤ ਸ਼ਾਨਦਾਰ ਦ੍ਰਿਸ਼ ਦਾ ਮਜ਼ਾ ਲੈ ਸਕਦੇ ਹਨ। ਇਸ ਦੇ ਲਈ 4 ਲਿਫਟਾਂ ਲੱਗੀਆਂ ਹੋਈਆ ਹਨ, ਜਿਸ ਦੀ ਕੁੱਲ ਸਮਰੱਥਾ 50 ਲੋਕਾਂ ਨੂੰ ਲਿਜਾਣ ਦੀ ਹੈ।ਇੱਥੋ ਯਾਤਰੀਆਂ ਨੂੰ ਸ਼ਹਿਰ ਦਾ 'ਬਰਡਜ਼ ਆਈ ਵਿਊ' ਮਿਲੇਗਾ।

PunjabKesari

ਉਦਘਾਟਨ ਤੋਂ ਪਹਿਲਾਂ ਹੰਗਾਮਾ-

ਇਸ ਤੋਂ ਪਹਿਲਾਂ ਉੱਥੇ ਹੰਗਾਮਾ ਮੱਚ ਗਿਆ। ਭਾਜਪਾ ਨੇਤਾ ਮਨੋਜ ਤਿਵਾਰੀ ਬਿਨਾਂ ਬੁਲਾਏ ਹੀ ਸਿਗਨੇਚਰ ਬ੍ਰਿਜ 'ਤੇ ਪਹੁੰਚ ਗਏ, ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਕਰਮਚਾਰੀਆਂ ਨੇ ਕਾਫੀ ਹੰਗਾਮਾ ਕੀਤਾ ।  

 

 

 


 


Related News