ਹੜ੍ਹ ਨੇ ਮਚਾਈ ਤਬਾਹੀ; ਮਲਬੇ ਅਤੇ ਪੱਥਰ ਨਾਲ ਭਰੇ ਸਕੂਲ, 7 ਅਗਸਤ ਤੱਕ ਰਹਿਣਗੇ ਬੰਦ
Sunday, Aug 04, 2024 - 04:31 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਆਏ ਹੜ੍ਹ ਦੀ ਆਫ਼ਤ ਨੇ ਤਬਾਹੀ ਮਚਾ ਦਿੱਤੀ ਹੈ। ਬੱਦਲ ਫਟਣ ਮਗਰੋਂ ਆਏ ਹੜ੍ਹ ਕਾਰਨ ਇੱਥੋਂ ਦੇ ਸਮੇਜ ਅਤੇ ਬਾਗੀਪੁਲ ਸਕੂਲਾਂ ਵਿਚ ਮਲਬਾ ਅਤੇ ਪੱਥਰ ਭਰ ਗਏ ਹਨ। ਜਿਸ ਕਾਰਨ ਬੱਚਿਆਂ ਦੀ ਸਕੂਲ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸਬ-ਡਿਵੀਜ਼ਨ ਪ੍ਰਸ਼ਾਸਨ ਨੇ ਇਨ੍ਹਾਂ ਸਕੂਲਾਂ ਨੂੰ 7 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸਮੇਜ ਸਥਿਤ ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ, ਬਾਗੀਪੁਲ ਸੀਨੀਅਰ ਸੈਕੰਡਰੀ ਸਕੂਲ ਮਲਬੇ ਨਾਲ ਭਰੇ ਹੋਏ ਹਨ। ਹੜ੍ਹ ਕਾਰਨ ਸਮੇਜ ਸਕੂਲ ਦੀ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਮੋਹਲੇਧਾਰ ਮੀਂਹ ਕਾਰਨ ਡਿੱਗੀ ਕੰਧ, 9 ਬੱਚਿਆਂ ਦੀ ਦਰਦਨਾਕ ਮੌਤ
ਹਲਾਤ ਆਮ ਹੁੰਦੇ ਹੀ ਸੈਂਕੜੇ ਵਿਦਿਆਰਥੀਆਂ ਦੀ ਸਿੱਖਿਆ ਯਕੀਨੀ ਕਰਨ ਨੂੰ ਲੈ ਕੇ ਉੱਚਿਤ ਫ਼ੈਸਲਾ ਲਿਆ ਜਾਵੇਗਾ। ਹਾਲਾਂਕਿ ਬਾਗੀਪੁਲ ਸਕੂਲ ਵਿਚ ਹੜ੍ਹ ਦਾ ਮਲਬਾ ਵੀ ਭਰਿਆ ਹੈ। ਜਦਕਿ ਇਮਾਰਤ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਉੱਥੇ ਹੀ ਪ੍ਰਾਇਮਰੀ ਸਕੂਲ ਘਾਟੂ ਲਈ ਬਣਿਆ ਪੁਲ ਧੱਸਣ ਕਾਰਨ ਸਕੂਲੀ ਬੱਚਿਆਂ ਦਾ ਇੱਥੇ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਜੇਕਰ ਜਲਦੀ ਹੀ ਇੱਥੇ ਆਵਾਜਾਈ ਯਕੀਨੀ ਨਾ ਬਣਾਈ ਗਈ ਤਾਂ ਪ੍ਰਸ਼ਾਸਨ ਕੁਝ ਦਿਨਾਂ ਲਈ ਇਸ ਨੂੰ ਬੰਦ ਕਰ ਸਕਦਾ ਹੈ।
ਇਹ ਵੀ ਪੜ੍ਹੋ- ਕੋਰਬਾ-ਵਿਸ਼ਾਖਾਪੱਟਨਮ ਐਕਸਪ੍ਰੈੱਸ ਟਰੇਨ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ
ਦੂਜੇ ਪਾਸੇ ਜ਼ਿਲ੍ਹਾ ਮੈਜਿਸਟ੍ਰੇਟ ਨਿਰਮਲ ਮਨਮੋਹਨ ਸਿੰਘ ਨੇ ਕਿਹਾ ਕਿ ਹਲਾਤ ਆਮ ਵਾਂਗ ਹੁੰਦੇ ਹੀ ਸਿੱਖਿਅਕ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਘਾਟੂ ਵਿਚ ਪੁਲ ਦੇ ਵਹਿ ਜਾਣ ਕਾਰਨ ਸਕੂਲ ਦਾ ਰਸਤਾ ਕੱਟਿਆ ਗਿਆ ਹੈ। ਜੇਕਰ ਜਲਦੀ ਆਵਾਜਾਈ ਸ਼ੁਰੂ ਨਾ ਹੋਈ ਤਾਂ ਇਹ ਸਕੂਲ ਵੀ ਕੁਝ ਸਮੇਂ ਲਈ ਬੰਦ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8