ਪਟਾਕੇ ਚਲਾਉਣ ਦਾ ਸਮਾਂ ਤੈਅ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
Wednesday, Oct 30, 2024 - 10:32 PM (IST)
ਸ਼ਿਮਲਾ (ਭਾਸ਼ਾ) : ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਥੇ ਦੀਵਾਲੀ 'ਤੇ ਲੋਕਾਂ ਨੂੰ ਸਿਰਫ ਰਾਤ ਨੂੰ ਅੱਠ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ ਤੇ ਇਸ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਸ਼ਿਮਲਾ ਡਿਪਟੀ ਕਮਿਸ਼ਨਰ ਅਨੁਪਮ ਕਸ਼ਿਅਪ ਨੇ ਦੀਵਾਲੀ 'ਤੇ ਪਟਾਕੇ ਸਾੜਨ ਦੇ ਲਈ ਤੈਅ ਕੀਤੀ ਗਈ ਸਮਾਂ ਸੀਮਾ ਦਾ ਪਾਲਣ ਕਰਨ ਦੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਨ੍ਹਾਂ ਨਿਯਮਾਂ ਦਾ ਪਾਲਣ ਕਰ ਕੇ ਦੇਸ਼ ਦੇ ਲਈ ਇਕ ਉਦਾਹਰਣ ਸਥਾਪਿਤ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਵਿਚ ਇਕ ਬਿਹਤਰੀਕਨ ਉਦਾਹਰਣ ਸਥਾਪਿਤ ਕਰੇਗਾ ਕਿ ਸ਼ਿਮਲਾ ਦੇ ਲੋਕ ਕਿੰਨੇ ਅਨੁਸ਼ਾਸਨ ਵਿਚ ਰਹਿੰਦੇ ਹਨ ਤੇ ਵਾਤਾਵਰਨ ਦੀ ਸੁਰੱਖਿਆ ਤੇ ਆਲੇ-ਦੁਆਲੇ ਦੇ ਖੇਤਰ ਵਿਚ ਸਵੱਛਤਾ ਰੱਖਣ ਦੇ ਲਈ ਕਿੰਨੇ ਤਤਪਰ ਹਨ। ਉਨ੍ਹਾਂ ਨੇ ਕਿਹਾ ਕਿ ਸ਼ਿਮਲਾ ਵਿਚ ਹਵਾ ਦੀ ਗੁਣਵੱਤਾ ਦੇਸ਼ ਭਰ ਵਿਚ ਕਈ ਮਹਾਨਗਰਾਂ ਦੀ ਤੁਲਨਾ ਵਿਚ ਬਿਹਤਰ ਹੈ, ਜੋ ਇਸ ਸ਼ਹਿਰ ਦੀ ਇਕ ਵਿਸ਼ੇਸ਼ਤਾ ਹੈ ਕਿਉਂਕਿ ਸੈਲਾਨੀ ਸਵੱਛ ਹਵਾ ਦੇ ਲਈ ਇਸ ਟੂਰਿਸਟ ਪਲੇਸ 'ਤੇ ਆਉਂਦੇ ਹਨ।