ਵਿਗਿਆਨੀਆਂ ਨੇ ਡੱਡੂਆਂ ਦੀਆਂ 2 ਨਵੀਆਂ ਪ੍ਰਜਾਤੀਆਂ ਦੀ ਕੀਤੀ ਖੋਜ
Sunday, Jan 11, 2026 - 02:38 PM (IST)
ਈਟਾਨਗਰ- ਅਰੁਣਾਚਲ ਪ੍ਰਦੇਸ਼ 'ਚ ਵਿਗਿਆਨੀਆਂ ਨੇ ਡੱਡੂਆਂ ਦੀਆਂ 2 ਨਵੀਆਂ ਪ੍ਰਜਾਤੀਆਂ ਦੀ ਖੋਜ ਕੀਤੀ ਹੈ। ਹਾਲ 'ਚ ਪਛਾਣੀਆਂ ਗਈਆਂ ਪ੍ਰਜਾਤੀਆਂ- ਲੇਪਟੋਬ੍ਰੈਕੀਅਮ ਸੋਮਨੀ (ਸੋਮਨ ਦਾ ਪਤਲੀਆਂ ਬਾਹਾਂ ਵਾਲਾ ਡੱਡੂ) ਅਤੇ ਲੇਪਟੋਬ੍ਰੈਕੀਅਮ ਮੇਚੁਕਾ (ਮੇਚੁਕਾ ਦਾ ਪਤਲੀਆਂ ਬਾਹਾਂ ਵਾਲਾ ਡੱਡੂ) ਪਤਲੀਆਂ ਬਾਹਾਂ ਵਾਲੇ ਡੱਡੂਆਂ ਦੀ ਪ੍ਰਜਾਤੀ ਲੇਪਟੋਬ੍ਰੈਕੀਅਮ ਨਾਲ ਸੰਬੰਧਤ ਹੈ। ਇਸ ਖੋਜ ਦਾ ਐਲਾਨ 9 ਜਨਵਰੀ ਨੂੰ ਅੰਤਰਰਾਸ਼ਟਰੀ ਵਿਗਿਆਨ ਮੈਗਜ਼ੀਨ 'ਪੀਅਰਜੇ' 'ਚ ਪ੍ਰਕਾਸ਼ਿਤ ਇਕ ਸੋਧ ਪੱਤਰ 'ਚ ਕੀਤਾ ਗਿਆ ਸੀ। ਵਿਸ਼ਵ ਪੱਧਰ 'ਤੇ ਇਸ ਦੀਆਂ 39 ਪ੍ਰਜਾਤੀਆਂ ਹਨ, ਜਿਨ੍ਹਾਂ 'ਚੋਂ ਪਹਿਲਾਂ ਸਿਰਫ਼ 4 ਦੇ ਭਾਰਤ ਤੋਂ ਹੋਣ ਦੀ ਜਾਣਕਾਰੀ ਮਿਲੀ ਸੀ।
ਅਧਿਐਨ ਦੇ ਲੇਖਕ ਏ.ਐੱਨ. ਦੀਕਸ਼ਤ, ਐਕਲਵਿਆ ਸ਼ਰਮਾ, ਸੋਨਾਲੀ ਗਰਗ, ਤਾਗੇ ਤਾਜੋ, ਰਾਧਾਕ੍ਰਿਸ਼ਨ ਉਪਾਧਿਆਏ ਕੇ., ਜੇਮਸ ਹੈਂਕੇਨ ਅਤੇ ਐੱਸਡੀ ਬੀਜੂ ਹਨ। ਇਹ ਸੋਧਕਰਤਾ ਦਿੱਲੀ ਯੂਨੀਵਰਸਿਟੀ ਦੇ ਵਾਤਾਵਰਣ ਅਧਿਐਨ ਵਿਭਾਗ ਦੀ ਸਿਸਟਮੈਟਿਕਸ ਲੈਬ ਅਤੇ ਹਾਰਵਰਡ ਯੂਨੀਵਰਸਿਟੀ 'ਚ ਜੀਵ ਵਿਗਿਆਨ ਅਤੇ ਵਿਕਾਸਤਵਾਦੀ ਜੀਵ ਵਿਗਿਆਨ ਵਿਭਾਗ ਅਤੇ ਤੁਲਨਾਤਮਕ ਪ੍ਰਾਣੀ ਵਿਗਿਆਨ ਮਿਊਜ਼ੀਅਮ ਤੋਂ ਹਨ। ਅਰੁਣਾਚਲ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਚੌਨਾ ਮੀਨ ਨੇ ਇਸ ਖੋਜ ਦਾ ਸਵਾਗਤ ਕਰਦੇ ਹੋਏ ਇਸ ਨੂੰ ਸੂਬੇ ਲਈ ਮਾਣ ਦਾ ਪਲ ਦੱਸਿਆ। ਮੀਨ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ,''ਲੇਪਟੋਬ੍ਰੈਕੀਅਮ ਸੋਮਨੀ ਅਤੇ ਲੇਪਟੋਬ੍ਰੈਕੀਅਮ ਮੇਚੁਕਾ ਦੀ ਖੋਜ ਅਰੁਣਾਚਲ ਪ੍ਰਦੇਸ਼ ਲਈ ਮਾਣ ਦਾ ਪਲ ਹੈ।'' ਇਹ ਨਵੀਆਂ ਪ੍ਰਜਾਤੀਆਂ ਸਾਡੇ ਸੂਬੇ ਦੀ ਲਗਾਤਾਰ ਵਿਕਸਿਤ ਹੋ ਰਹੀ ਜੈਵ ਵਿਭਿੰਨਤਾ ਨੂੰ ਉਜਾਗਰ ਕਰਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
