J&K ’ਚ 2 ਸਾਲ ਬਾਅਦ ਸਕੂਲ ਖੋਲ੍ਹੇ ਜਾਣ ’ਤੇ ਮਨੋਜ ਸਿਨਹਾ ਬੋਲੇ- ਵਿਦਿਆਰਥੀਆਂ ਨੂੰ ਦਿਓ ਉੱੱਚਿਤ ਮਾਹੌਲ

Monday, Feb 21, 2022 - 05:03 PM (IST)

ਸ਼੍ਰੀਨਗਰ— ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਸਕੂਲ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਜੰਮੂ ਦੇ ਜ਼ਿਆਦਾਤਰ ਖੇਤਰਾਂ ਵਿਚ ਸੋਮਵਾਰ ਨੂੰ ਕਰੀਬ 2 ਸਾਲ ਬਾਅਦ ਆਫਲਾਈਨ ਪੜ੍ਹਾਈ ਲਈ ਸਕੂਲ ਖੁੱਲ੍ਹੇ। ਉੱਥੇ ਹੀ ਪ੍ਰਦੇਸ਼ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਉੱਚਿਤ ਮਾਹੌਲ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਆਨਲਾਈਨ ਜਮਾਤਾਂ ਦੌਰਾਨ ਗਾਇਬ ਰਿਹਾ, ਉਹ ਮਾਹੌਲ ਹੁਣ ਵਿਦਿਆਰਥੀਆਂ ਨੂੰ ਦੇਣ ਦੀ ਵਾਰੀ ਹੈ।

ਸਿਨਹਾ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਸਿਹਤ ਪ੍ਰਸ਼ਾਸਨ ਦੀ ਤਰਜੀਹ ਸੀ ਅਤੇ ਹੁਣ ਸਿੱਖਿਆ ਵੀ। ਕੋਰੋਨਾ ਮਾਮਲਿਆਂ ’ਚ ਸੁਧਾਰ ਆ ਰਿਹਾ ਹੈ ਅਤੇ ਹੁਣ ਸਕੂਲ ਖੋਲ੍ਹ ਕੇ ‘ਹੈੱਪੀ ਜ਼ੋਨ’ ਮਾਹੌਲ ਤਿਆਰ ਕਰਨਾ ਹੈ। ਮਨੋਜ ਸਿਨਹਾ ਨੇ ਕਿਹਾ ਕਿ ਜੰਮੂ ਡਵੀਜ਼ਨ ਦੇ ਇਕ ਹਜ਼ਾਰ ਸਕੂਲਾਂ ’ਚ ਅਜਿਹਾ ਮਾਹੌਲ ਤਿਆਰ ਕੀਤਾ ਗਿਆ ਹੈ। ਇੱਥੇ ਬੱਚੇ ਆਪਣੀ ਗੱਲ ਆਖ ਰਹੇ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰ ਰਹੇ ਹਨ। 

ਦੱਸ ਦੇਈਏ ਕਿ ਇਕ ਹਫ਼ਤਾ ਪਹਿਲਾਂ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਕੋਵਿਡ-19 ਦੇ ਮਾਮਲੇ ਘਟਣ ਕਾਰਨ ਸਕੂਲਾਂ ਨੂੰ ਲੜੀਬੱਧ ਢੰਗ ਨਾਲ ਖੋਲ੍ਹਿਆ ਜਾਵੇਗਾ। ਹਾਲਾਂਕਿ ਕਸ਼ਮੀਰ ਅਤੇ ਜੰਮੂ ਖੇਤਰ ਦੇ ਸੀਤ ਜ਼ੋਨ ਦੇ ਸਕੂਲ ਠੰਡ ਦੀਆਂ ਦੋ ਮਹੀਨੇ ਲੰਬੀਆਂ ਛੁੱਟੀਆਂ ਮਗਰੋਂ ਅਗਲੇ ਹਫ਼ਤੇ ਤੋਂ ਖੁੱਲ੍ਹਣਗੇ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਕੂਲਾਂ, ਕਾਲਜਾਂ, ਪੌਲੀਟੈਕਨੀਕ, ਆਈ. ਟੀ. ਆਈ. ਅਤੇ ਸਕੂਲਾਂ (ਜਮਾਤ 9ਵੀਂ ਤੋਂ 12ਵੀਂ ਤਕ) ਆਫ਼ਲਾਈਨ ਪੜ੍ਹਾਈ ਦੀ ਆਗਿਆ ਦਿੱਤੀ ਸੀ। ਇਸ ਤੋਂ ਬਾਅਦ 14 ਫਰਵਰੀ ਨੂੰ ਜ਼ਿਆਦਾਤਰ ਹਾਇਰ ਅਤੇ ਹਾਇ ਸੈਕੰਡਰੀ ਸਕੂਲ ਖੁੱਲ੍ਹ ਗਏ।


Tanu

Content Editor

Related News