''ਜੈ ਬਜਰੰਗ ਬਲੀ'' ਬੋਲ ਕੇ ''ਬਟਨ'' ਦਬਾਓ ਤੇ ਕਾਂਗਰਸ ਨੂੰ ਸਜ਼ਾ ਦਿਓ, ਕਰਨਾਟਕ ਦੇ ਵੋਟਰਾਂ ਨੂੰ PM ਮੋਦੀ ਦੀ ਅਪੀਲ

Wednesday, May 03, 2023 - 06:23 PM (IST)

''ਜੈ ਬਜਰੰਗ ਬਲੀ'' ਬੋਲ ਕੇ ''ਬਟਨ'' ਦਬਾਓ ਤੇ ਕਾਂਗਰਸ ਨੂੰ ਸਜ਼ਾ ਦਿਓ, ਕਰਨਾਟਕ ਦੇ ਵੋਟਰਾਂ ਨੂੰ PM ਮੋਦੀ ਦੀ ਅਪੀਲ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ 'ਤੇ 'ਗਾਲ੍ਹਾਂ ਕੱਢਣ ਦਾ ਸੱਭਿਆਚਾਰ' ਦਾ ਦੋਸ਼ ਲਗਾਉਂਦੇ ਹੋਏ ਕਰਨਾਟਕ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਮਈ ਨੂੰ ਪੋਲਿੰਗ ਬੂਥਾਂ 'ਤੇ ਜਾਣ ਅਤੇ ਵੋਟ ਪਾਉਣ ਤਾਂ 'ਜੈ ਬਜਰੰਗ ਬਲੀ' ਬੋਲ ਕੇ ਉਸ ਨੂੰ ਸਜ਼ਾ ਦੇਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਇਸ ਦੇ ਆਗੂ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਅਤੇ ਗਾਲ੍ਹਾਂ ਕੱਢਦੇ ਹਨ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦੇ 'ਭ੍ਰਿਸ਼ਟ ਸਿਸਟਮ' ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਚੋਣਾਂ ਵਿਚ ਕਾਂਗਰਸ ਆਪਣੇ ਇਕ ਅਜਿਹੇ ਨੇਤਾ ਦੇ ਨਾਮ 'ਤੇ ਵੋਟਾਂ ਮੰਗ ਰਹੀ ਹੈ ਜੋ ਸੇਵਾਮੁਕਤ ਹੋ ਰਿਹਾ ਹੈ... ਦੂਜਾ ਤਰੀਕਾ ਜਿਸ ਨਾਲ ਉਹ ਵੋਟਾਂ ਮੰਗ ਰਹੇ ਹਨ,ਉਹ ਕਿ ਜਿਸਦੀ ਮਰਜ਼ੀ ਹੋਵੇ ਮੋਦੀ ਨੂੰ ਗਾਲ੍ਹਾਂ ਕੱਢੇ।

ਕੀ ਕਰਨਾਟਕ 'ਚ ਗਾਲ੍ਹਾਂ ਕੱਢ ਵਾਲਿਆਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ

ਉੱਤਰ ਕਨੰੜ ਜਿਲ੍ਹੇ 'ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੀ ਕਰਨਾਟਕ 'ਚ ਕੋਈ ਵੀ ਗਾਲ੍ਹਾਂ ਕੱਢਣ ਦੇ ਸੱਭਿਆਚਾਰ ਨੂੰ ਸਵੀਕਾਰ ਕਰੇਗਾ? ਕੀ ਕੋਈ ਕਿਸੇ ਨੂੰ ਗਾਲ੍ਹਾਂ ਕੱਢਣ ਵਾਲੇ ਨੂੰ ਪਸੰਦ ਕਰੇਗਾ? ਕੀ ਕਿਸੇ ਇਕ ਛੋਟੇ ਆਦਮੀ ਨੂੰ ਵੀ ਗਾਲ੍ਹਾਂ ਕੱਢੀਆਂ ਜਾਣ ਤਾਂ ਤੁਸੀਂ ਪਸੰਦ ਕਰੋਗੇ? ਕੀ ਕਰਨਾਟਕ ਗਾਲ੍ਹਾਂ ਕੱਢਣ ਵਾਲਿਆਂ ਨੂੰ ਮੁਆਫ਼ ਕਰ ਦਿੰਦਾ ਹੈ?.. ਤੁਸੀਂ (ਲੋਕ) ਇਸ ਵਾਰ ਕੀ ਕਰੋਗੇ? ਕੀ ਤੁਸੀਂ ਉਨ੍ਹਾਂ ਨੂੰ ਸਜ਼ਾ ਦੇਵੋਗੇ? ਕੀ ਤੁਸੀਂ ਗਾਲ੍ਹਾਂ ਕੱਢਣ ਵਾਲਿਆਂ ਨੂੰ ਸਜ਼ਾ ਦੇਵੋਗੇ?.. ਜਦੋਂ ਪੋਲਿੰਗ ਬੂਥ 'ਚ ਬਟਨ ਦਬਾਓਗੇ ਤਾਂ 'ਜੈ ਬਜਰੰਗ ਬਲੀ' ਬੋਲ ਕੇ ਉਨ੍ਹਾਂ ਨੂੰ ਸਜ਼ਾ ਦੇ ਦੇਣਾ।


author

Rakesh

Content Editor

Related News