ਮਿਸਾਲ : ਘਰ ਆਈ ਨੰਨ੍ਹੀ ਪਰੀ ਤਾਂ ਖ਼ੁਸ਼ੀ 'ਚ ਸੈਲੂਨ ਮਾਲਕ ਨੇ ਲੋਕਾਂ ਨੂੰ ਮੁਫ਼ਤ ਦਿੱਤੀਆਂ ਸੇਵਾਵਾਂ

01/05/2021 12:15:23 PM

ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਇਕ ਸੈਲੂਨ ਮਾਲਕ ਨੇ ਧੀ ਪੈਦਾ ਹੋਣ ਦੀ ਖ਼ੁਸ਼ੀ 'ਚ ਲੋਕਾਂ ਨੂੰ ਮੁਫ਼ਤ ਸੇਵਾਵਾਂ ਦੇ ਕੇ ਮਿਸਾਲ ਕਾਇਮ ਕੀਤੀ ਹੈ। ਦਰਅਸਲ ਸੈਲੂਨ ਮਾਲਕ ਸਲਮਾਨ ਦੇ ਘਰ ਧੀ ਨੇ ਜਨਮ ਲਿਆ, ਜਿਸ ਦੀ ਖ਼ੁਸ਼ੀ 'ਚ ਉਸ ਨੇ 4 ਜਨਵਰੀ ਨੂੰ ਸ਼ਹਿਰ 'ਚ ਆਪਣੇ ਤਿੰਨ ਸੈਲੂਨ 'ਚ ਮੁਫ਼ਤ ਸੇਵਾਵਾਂ ਦਿੱਤੀਆਂ। ਸੈਲੂਨ ਦੇ ਮਾਲਕ ਨੇ ਦੱਸਿਆ ਕਿ ਕੁੜੀ ਦੇ ਜਨਮ ਨਾਲ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ। ਲੋਕਾਂ ਨੂੰ ਕੁੜੀ ਦੇ ਜਨਮ 'ਤੇ ਦੁਖ਼ੀ ਨਹੀਂ ਹੋਣਾ ਚਾਹੀਦਾ।

PunjabKesariਮੀਡੀਆ ਰਿਪੋਰਟ ਅਨੁਸਾਰ ਤਿੰਨੋਂ ਸੈਲੂਨ ਦੇ ਸੰਚਾਲਕ ਸਲਮਾਨ ਨੇ ਸੋਮਵਾਰ ਨੂੰ ਇਕ ਦਿਨ ਲਈ ਕਟਿੰਗ ਅਤੇ ਸ਼ੇਵਿੰਗ ਮੁਫ਼ਤ ਕਰਨ ਦਾ ਬੈਨਰ ਲਗਾ ਦਿੱਤੇ ਸਨ। ਲੋਕਾਂ ਨੇ ਜਦੋਂ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਤਾਂ ਤਿੰਨੋਂ ਦੁਕਾਨਾਂ 'ਤੇ ਲੋਕਾਂ ਦੀ ਭੀੜ ਲੱਗ ਗਈ। ਸਲਮਾਨ ਨੇ ਦੱਸਿਆ ਕਿ ਤਿੰਨੋਂ ਦੁਕਾਨਾਂ 'ਤੇ ਉਨ੍ਹਾਂ ਦੇ ਕਰਮੀਆਂ ਨੇ 15 ਘੰਟੇ ਲਗਾਤਾਰ ਕੰਮ ਕਰ ਕੇ 400 ਲੋਕਾਂ ਦੀ ਮੁਫ਼ਤ ਕਟਿੰਗ ਸ਼ੇਵਿੰਗ ਕੀਤੀ। ਸਲਮਾਨ ਦੀ ਕੁਮਹਰਪੁਰਾ, ਸ਼ਿਵਾਜੀ ਨਗਰ, ਟੋਲ ਰੋਡ ਕਬੀਰ ਕਾਲੋਨੀ 'ਚ ਸੈਲੂਨ ਹੈ। ਮੀਡੀਆ ਰਿਪੋਰਟ ਅਨੁਸਾਰ, ਤਿੰਨੋਂ ਦੁਕਾਨਾਂ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਤੱਕ ਜਦੋਂ ਮੁਫ਼ਤ ਸ਼ੇਵਿੰਗ ਕਟਿੰਗ ਦੀ ਸੂਚਨਾ ਪਹੁੰਚੀ ਤਾਂ ਸਵੇਰ ਤੋਂ ਲੋਕ ਤਿੰਨੋਂ ਦੁਕਾਨਾਂ 'ਤੇ ਪਹੁੰਚਣ ਲੱਗੇ। ਲੋਕਾਂ ਨੂੰ ਆਪਣੀ ਵਾਰੀ ਲਈ 4-4 ਘੰਟੇ ਦਾ ਇੰਤਜ਼ਾਰ ਕਰਨਾ ਪਿਆ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News