''ਕੀ ਦੇਸ਼ ਭਗਤ ਹੋਣਾ ਇੰਨਾ ਔਖਾ ਹੈ ?'', ਪਾਕਿ ਦੀ ਪੋਲ ਖੋਲ੍ਹਣ ਗਏ ਖੁਰਸ਼ੀਦ ਦਾ ਛਲਕਿਆ ਦਰਦ
Tuesday, Jun 03, 2025 - 09:40 AM (IST)

ਨੈਸ਼ਨਲ ਡੈਸਕ- ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ, ਜੋ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਵਿਸ਼ਵ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਵਫ਼ਦਾਂ ’ਚੋਂ ਇਕ ਦਾ ਹਿੱਸਾ ਸਨ, ਨੇ ਸੋਮਵਾਰ ਕਿਹਾ ਕਿ ਇਹ ਦੁੱਖ ਵਾਲੀ ਗੱਲ ਹੈ ਕਿ ਦੇਸ਼ ਦੇ ਲੋਕ ਸਿਆਸੀ ਵਫ਼ਾਦਾਰੀ ਦੇ ਅੰਦਾਜ਼ੇ ਲਗਾ ਰਹੇ ਹਨ।
ਇਸ ਦੌਰਾਨ ਉਨ੍ਹਾਂ ਸਵਾਲ ਕੀਤਾ ਕਿ ਕੀ ਦੇਸ਼ ਭਗਤ ਹੋਣਾ ਇੰਨਾ ਔਖਾ ਹੈ ? ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਜਨਤਾ ਦਲ (ਯੂ.) ਦੇ ਨੇਤਾ ਸੰਜੇ ਝਾਅ ਦੀ ਅਗਵਾਈ ਵਾਲੇ ਵਫ਼ਦ ਦਾ ਹਿੱਸਾ ਸਨ। ਇਸ ਵਫ਼ਦ ਨੇ ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਇੰਡੋਨੇਸ਼ੀਆ ਤੇ ਮਲੇਸ਼ੀਆ ਦਾ ਦੌਰਾ ਕੀਤਾ ਹੈ।
ਇਹ ਵੀ ਪੜ੍ਹੋ- IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ ਵੱਡਾ ਘਾਟਾ
ਖੁਰਸ਼ੀਦ ਨੇ ‘ਐਕਸ’ 'ਤੇ ਪੋਸਟ ਕੀਤਾ ਕਿ ਜਦੋਂ ਅਸੀਂ ਅੱਤਵਾਦ ਵਿਰੁੱਧ ਭਾਰਤ ਦੇ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਮਿਸ਼ਨ ’ਤੇ ਹੁੰਦੇ ਹਾਂ ਤਾਂ ਦੇਸ਼ ਦੇ ਲੋਕ ਸਿਆਸੀ ਵਫ਼ਾਦਾਰੀ ਦਾ ਅਨੁਮਾਨ ਲਾਉਂਦੇ ਹਨ। ਇਹ ਦੁੱਖ ਦੀ ਗੱਲ ਹੈ । ਕੀ ਦੇਸ਼ ਭਗਤ ਹੋਣਾ ਇੰਨਾ ਔਖਾ ਹੈ ?
ਖੁਰਸ਼ੀਦ ਦੀ ਇਹ ਪੋਸਟ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਬਾਰੇ ਉਦਿਤ ਰਾਜ ਤੇ ਕੁਝ ਹੋਰ ਪਾਰਟੀ ਨੇਤਾਵਾਂ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਆਈ ਹੈ। ਉਦਿਤ ਰਾਜ ਨੇ ਥਰੂਰ ਨੂੰ ਭਾਜਪਾ ਦਾ ‘ਸੁਪਰ ਬੁਲਾਰਾ’ ਕਿਹਾ ਸੀ।
ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਨੇ ਖੁਰਸ਼ੀਦ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ ਸੀ ਅਤੇ ਉਨ੍ਹਾਂ ’ਤੇ ਰਾਸ਼ਟਰੀ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ- ਮੁੰਬਈ ਨੂੰ ਹਰਾਉਣ ਮਗਰੋਂ ਪੰਜਾਬ ਦੇ ਇਸ ਖਿਡਾਰੀ 'ਤੇ ਭੜਕੇ 'ਸਰਪੰਚ ਸਾਬ੍ਹ' ! ਵੀਡੀਓ ਹੋ ਰਹੀ ਵਾਇਰਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e