ਸੱਜਣ ਕੁਮਾਰ ਮਾਮਲੇ ''ਚ BJP ਪ੍ਰਧਾਨ ਦਾ ਐਕਸ਼ਨ ! ਆਪਣੇ ਹੀ 3 ਸੰਸਦ ਮੈਂਬਰਾਂ ਨੂੰ ਲਗਾਈ ਫਟਕਾਰ

Saturday, Aug 29, 2026 - 01:53 PM (IST)

ਸੱਜਣ ਕੁਮਾਰ ਮਾਮਲੇ ''ਚ BJP ਪ੍ਰਧਾਨ ਦਾ ਐਕਸ਼ਨ ! ਆਪਣੇ ਹੀ 3 ਸੰਸਦ ਮੈਂਬਰਾਂ ਨੂੰ ਲਗਾਈ ਫਟਕਾਰ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ 'ਚ ਸ਼ਾਮਲ ਹੋਣ 'ਤੇ ਪਾਰਟੀ ਦੇ ਸੰਸਦ ਮੈਂਬਰਾਂ ਕਮਲਜੀਤ ਸਹਿਰਾਵਤ, ਰਾਮਵੀਰ ਸਿੰਘ ਬਿਥੂੜੀ ਅਤੇ ਯੋਗੇਂਦਰ ਚੰਦੌਲੀਆ ਨੂੰ ਫਟਕਾਰ ਲਗਾਈ ਹੈ ਅਤੇ ਤਲਬ ਕੀਤਾ ਹੈ। ਤਿੰਨੋਂ ਸੰਸਦ ਮੈਂਬਰ ਬੀਤੇ ਦਿਨ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ 'ਚ ਪਹੁੰਚੇ ਸਨ। ਉਨ੍ਹਾਂ ਦੇ ਉੱਥੇ ਜਾਣ 'ਤੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਿੱਖ ਦੰਗਾ ਪੀੜਤਾਂ ਲਈ ਲੰਬੇ ਸਮੇਂ ਤੋਂ ਨਿਆਂ ਦੀ ਲੜਾਈ ਲੜ ਰਹੇ ਵਕੀਲ ਐੱਚ.ਐੱਸ. ਫੂਲਕਾ ਨੇ ਵੀ ਨਾਰਾਜ਼ਗੀ ਜਤਾਈ ਸੀ।

PunjabKesari

ਫੂਲਕਾ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਤਿੰਨੋਂ ਸੰਸਦ ਮੈਂਬਰਾਂ ਦੇ ਬਾਈਕਾਟ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਸੰਸਦ ਮੈਂਬਰਾਂ ਨੂੰ ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ 'ਚ ਜਾਣ ਦੀ ਬਜਾਏ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜਤਾਉਣੀ ਚਾਹੀਦੀ ਸੀ। ਉਨ੍ਹਾਂ ਨੇ ਲਿਖਿਆ,''ਮੈਂ ਤਿੰਨੋਂ ਭਾਜਪਾ ਸੰਸਦ ਮੈਂਬਰਾਂ- ਕਮਲਜੀਤ ਸਹਿਰਾਵਤ, ਰਾਮਵੀਰ ਸਿੰਘ ਬਿਥੂੜੀ ਅਤੇ ਯੋਗੇਂਦਰ ਚੰਦੋਲੀਆ ਦੇ ਉਸ ਦੌਰੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ 'ਚ ਉਹ ਕਾਤਲ ਸੱਜਣ ਕੁਮਾਰ ਦੇ ਘਰ ਉਸ ਦੀ ਮੌਤ 'ਤੇ ਸੋਗ ਜਤਾਉਣ ਗਏ ਸਨ। ਹਮਦਰਦੀ ਤਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਹੋਣੀ ਚਾਹੀਦੀ- ਜਿਨ੍ਹਾਂ 'ਚੋਂ ਕਈ ਲੋਕ ਅੱਜ ਵੀ ਉਨ੍ਹਾਂ ਦਿਨਾਂ ਦੇ ਖੌਫ਼ਨਾਕ ਮੰਜ਼ਰ ਨੂੰ ਜੀ ਰਹੇ ਹਨ। ਮੈਂ ਇਨ੍ਹਾਂ ਤਿੰਨਾਂ ਸੰਸਦ ਮੈਂਬਰਾਂ ਦੇ ਬਾਈਕਾਟ ਦੀ ਮੰਗ ਕਰਦਾ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News