ਸਾਧਵੀ ਗੀਤਾ ਬੋਲੀ- 3 ਪਤਨੀਆਂ ਤੇ 20 ਬੱਚਿਆਂ ਨਾਲ ਵਧ ਰਹੀ ਹੈ ਗਰੀਬੀ
Wednesday, Jun 30, 2021 - 02:20 AM (IST)

ਮੁਰਾਦਾਬਾਦ : ਉੱਤਰ ਪ੍ਰਦੇਸ਼ ਅਨੁਸੂਚਿਤ ਜਾਤੀ-ਜਨਜਾਤੀ ਕਮਿਸ਼ਨ ਦੀ ਮੈਂਬਰ ਸਾਧਵੀ ਗੀਤਾ ਨੇ ਸੰਭਲ ਦੇ ਸਪਾ ਵਿਧਾਇਕ ਤੇ ਸਾਬਕਾ ਮੰਤਰੀ ਇਕਬਾਲ ਮਹਿਮੂਦ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਦੇਸ਼ ਦੀ ਆਬਾਦੀ ਤੇ ਬੇਰੋਜ਼ਗਾਰੀ ਦਲਿਤਾਂ ਨੇ ਨਹੀਂ, ਸਗੋਂ ਮੁਸਲਿਮ ਭਾਈਚਾਰੇ ਨੇ 2-2 ਪਤਨੀਆਂ ਅਤੇ 20-20 ਬੱਚਿਆਂ ਰਾਹੀਂ ਦਿੱਤੀ ਹੈ। ਸੰਭਲ ਵਿਚ ਸਾਬਕਾ ਮੰਤਰੀ ਇਕਬਾਲ ਮਹਿਮੂਦ ਨੇ ਕਿਹਾ ਸੀ ਕਿ ਆਬਾਦੀ ਕੰਟਰੋਲ ਕਾਨੂੰਨ ਦਾ ਅਸਰ ਸਾਡੇ ’ਤੇ ਨਹੀਂ, ਸਗੋਂ ਦਲਿਤਾਂ, ਗਰੀਬਾਂ ਤੇ ਆਦਿਵਾਸੀਆਂ ’ਤੇ ਹੋਵੇਗਾ। ਉਨ੍ਹਾਂ ਕੋਲ ਨੌਕਰੀ ਨਹੀਂ, ਕੰਮ-ਧੰਦੇ ਨਹੀਂ, ਇਸ ਲਈ ਉਨ੍ਹਾਂ ਦੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ।
ਇਹ ਵੀ ਪੜ੍ਹੋ- ਇਸ ਸੂਬੇ 'ਚ ਕੋਰੋਨਾ ਨਾਲ ਮੌਤਾਂ 'ਤੇ ਪਰਿਵਾਰ ਨੂੰ ਮਿਲਣਗੇ ਚਾਰ ਲੱਖ, ਸਰਕਾਰ ਨੇ ਜਾਰੀ ਕੀਤਾ ਹੁਕਮ
ਸਾਧਵੀ ਗੀਤਾ ਨੇ ਮੁਰਾਦਾਬਾਦ ’ਚ ਸਾਬਕਾ ਮੰਤਰੀ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਅਸੀਂ ਮੁਸਲਿਮ ਭਾਈਚਾਰੇ ਵਿਚ ਵੀ ਜਾਂਦੇ ਹਾਂ। ਮੈਂ ਬਹੁਤ ਸਾਰੇ ਅਜਿਹੇ ਲੋਕ ਦੱਸ ਸਕਦੀ ਹਾਂ ਜਿਨ੍ਹਾਂ ਦੀਆਂ 2-2 ਤੇ 3-3 ਪਤਨੀਆਂ ਹਨ ਅਤੇ ਇਕ-ਇਕ ਦੇ 20-20 ਬੱਚੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਤੇ ਆਦਿਵਾਸੀਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਇਕਬਾਲ ਮਹਿਮੂਦ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਸਮਝਾਉਣ ਕਿ ਉਹ 3-3 ਪਤਨੀਆਂ ਰੱਖਣਾ ਅਤੇ 20-20 ਬੱਚੇ ਪੈਦਾ ਕਰਨਾ ਬੰਦ ਕਰਨ। ਉਨ੍ਹਾਂ ਕਾਰਨ ਬੇਰੋਜ਼ਗਾਰੀ ਫੈਲ ਰਹੀ ਹੈ ਅਤੇ ਦੇਸ਼ ਵਿਚ ਗਰੀਬੀ ਆ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।