ਸਰਹੱਦੀ ਝੜਪਾਂ ਦੇ ਮਸਲੇ 'ਤੇ ਚੀਨ ਨਾਲ ਗੱਲਬਾਤ ਦਾ ਦੌਰ ਜਾਰੀ: ਜੈਸ਼ੰਕਰ

02/06/2021 4:09:58 PM

ਅਮਰਾਵਤੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਫ ਦੀ ਫ਼ੌਜ ਦੇ ਸੀਨੀਅਰ ਕਮਾਂਡਰ ਪੂਰਬੀ ਲੱਦਾਖ 'ਚ ਫ਼ੌਜੀਆਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਲੈ ਕੇ 9 ਦੌਰ ਦੀ ਗੱਲਬਾਤ ਕਰ ਚੁਕੇ ਹਨ ਅਤੇ ਭਵਿੱਖ 'ਚ ਵੀ ਅਜਿਹੀਆਂ ਵਾਰਤਾਵਾਂ ਜਾਰੀ ਰਹਿਣਗੀਆਂ। ਜੈਸ਼ੰਕਰ ਨੇ ਵਿਜੇਵਾੜਾ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੁਣ ਤੱਕ ਹੋਈ ਗੱਲਬਾਤ ਦਾ ਕੋਈ ਖਾਸ ਪ੍ਰਭਾਵ ਦਿਖਾਈ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ,''ਫ਼ੌਜੀਆਂ ਦੇ ਪਿੱਛੇ ਹਟਣ ਦਾ ਮੁੱਦਾ ਬਹੁਤ ਪੇਚੀਦਾ ਹੈ। ਇਹ ਸੈਨਾਵਾਂ 'ਤੇ ਨਿਰਭਰ ਕਰਦਾ ਹੈ। ਤੁਹਾਡੀ ਆਪਣੀ (ਭੂਗੋਲਿਕ) ਸਥਿਤੀ ਅਤੇ ਘਟਨਾਕ੍ਰਮ ਬਾਰੇ ਪਤਾ ਹੋਣਾ ਚਾਹੀਦਾ। ਫ਼ੌਜ ਕਮਾਂਡਰ ਇਸ 'ਤੇ ਕੰਮ ਕਰ ਰਹੇ ਹਨ।'' ਜੈਸ਼ੰਕਰ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਹੋਈਆਂ ਝੜਪਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਮੰਤਰੀ ਪੱਧਰੀ ਗੱਲਬਾਤ ਹੋ ਚੁਕੀ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। 

PunjabKesariਵਿਦੇਸ਼ ਮੰਤਰੀ ਨੇ ਕਿਹਾ,''ਫ਼ੌਜ ਦੇ ਕਮਾਂਡਰ ਹੁਣ ਤੱਕ 9 ਦੌਰ ਦੀ ਗੱਲਬਾਤ ਕਰ ਚੁਕੇ ਹਨ। ਸਾਨੂੰ ਲੱਗਦਾ ਹੈ ਕਿ ਕੁਝ ਤਰੱਕੀ ਹੋਈ ਹੈ ਪਰ ਇਸ ਨੂੰ ਹੱਲ ਦੇ ਤੌਰ 'ਤੇ ਨਹੀਂ ਦੇਖਿਆ ਜਾ ਸਕਦਾ। ਇਨ੍ਹਾਂ ਗੱਲਬਾਤ ਦਾ ਕੋਈ ਖ਼ਾਸ ਪ੍ਰਭਾਵ ਦਿਖਾਈ ਨਹੀਂ ਦਿੱਤਾ ਹੈ।'' ਜੈਸ਼ੰਕਰ ਨੇ ਪਿਛਲੇ ਸਾਲ ਮਾਸਕੋ 'ਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਰੱਖਿਆ ਮੰਤਰੀਆਂ ਵਿਚਾਲੇ ਹੋਈ ਗੱਲਬਾਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਗੱਲਬਾਤ 'ਚ ਕੁਝ ਬਿੰਦੂਆਂ ਤੋਂ ਪਿੱਛੇ ਹਟਣ 'ਤੇ ਸਹਿਮਤੀ ਬਣੀ ਸੀ। ਉਨ੍ਹਾਂ ਕਿਹਾ,''ਫਿਲਹਾਲ ਫ਼ੌਜ ਕਮਾਂਡਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਅਜਿਹੀਆਂ ਵਾਰਤਾਵਾਂ ਅੱਗੇ ਵੀ ਜਾਰੀ ਰਹਿਣਗੀਆਂ।'' 


DIsha

Content Editor

Related News